'ਬਿੱਗ ਬੌਸ ਓਟੀਟੀ' ਨਾਲ ਲਾਈਮਲਾਈਟ 'ਚ ਆਈ ਉਰਫੀ ਜਾਵੇਦ ਹਰ ਰੋਜ਼ ਸੁਰਖੀਆਂ 'ਚ ਆਉਣ ਲੱਗ ਗਈ ਹੈ।
ਹੁਣ ਇੱਕ ਵੀਡੀਓ ਕਾਰਨ ਉਹ ਸੁਰਖੀਆਂ ਵਿੱਚ ਆ ਗਈ ਹੈ। ਇਸ ਵਾਰ ਉਨ੍ਹਾਂ ਨੇ ਕੁਝ ਅਜਿਹਾ ਕਿਹਾ ਹੈ ਕਿ ਲੋਕ ਹੈਰਾਨ ਰਹਿ ਗਏ ਹਨ।
ਇਸ ਵੀਡੀਓ 'ਚ ਉਰਫੀ ਕੁਝ ਦੱਸਣਾ ਚਾਹੁੰਦੀ ਹੈ ਪਰ ਇੱਥੇ ਉਹ ਕਹਿ ਰਹੀ ਹੈ ਕਿ ਉਸ ਨੂੰ ਸੀਕ੍ਰੇਟ ਰੱਖਣ ਲਈ ਪੈਸੇ ਮਿਲੇ ਹਨ।
ਲੋਕ ਜਾਣਨਾ ਚਾਹੁੰਦੇ ਹਨ ਕਿ ਕੀ ਉਰਫੀ ਇੱਥੇ ਸੱਚਮੁੱਚ ਕਿਸੇ ਗੰਭੀਰ ਮੁੱਦੇ 'ਤੇ ਗੱਲ ਕਰ ਰਹੀ ਹੈ ਜਾਂ ਇਹ ਉਸ ਦਾ ਕੋਈ ਨਵਾਂ ਡਰਾਮਾ ਹੈ।
ਦੂਜੇ ਪਾਸੇ, ਕੁਝ ਲੋਕਾਂ ਨੇ ਤਾਂ ਇਹ ਅੰਦਾਜ਼ਾ ਵੀ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਰਫੀ ਜਾਵੇਦ ਆਪਣੇ ਕੁਝ ਨਵੇਂ ਪ੍ਰੋਜੈਕਟਾਂ ਬਾਰੇ ਗੱਲ ਕਰ ਰਹੀ ਹੈ।
ਇਸ ਵੀਡੀਓ 'ਚ ਉਰਫੀ ਨੇ ਗੁਲਾਬੀ ਰੰਗ ਦੀ ਮੋਨੋਕਿਨੀ ਪਾਈ ਦਿਖਾਈ ਦੇ ਰਹੀ ਹੈ, ਜਿਸ 'ਚ ਕਈ ਥਾਵਾਂ 'ਤੇ ਕੱਟ ਹਨ।
ਇੱਥੇ ਐਕਟਰਸ ਨੇ ਆਪਣੇ ਲੁੱਕ ਨੂੰ ਸਟਲ ਸਾਈਨੀ ਬੇਸ, ਨਿਊਡ ਲਿਪਸ ਤੇ ਪਿੰਕ ਸਮੋਕੀ ਆਈਜ਼ ਨਾਲ ਕੰਪਲੀਟ ਕੀਤਾ ਹੈ।
ਇਸ ਨਾਲ ਉਸ ਨੇ ਵਾਲਾਂ ਨੂੰ ਵੇਵੀ ਟੱਚ ਦੇ ਕੇ ਖੁੱਲ੍ਹਾ ਰੱਖਿਆ ਹੈ।
ਅੱਜ ਕੱਲ੍ਹ ਉਰਫੀ ਦਾ ਹਰ ਅੰਦਾਜ਼ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਸ ਵਾਰ ਲੋਕਾਂ ਨੇ ਉਰਫੀ ਦੇ ਰੰਗਦਾਰ ਪਹਿਰਾਵੇ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ।