ਠੰਢ ਦਾ ਮੌਸਮ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ।  

ਹਾਲਾਂਕਿ ਇਸ ਮੌਸਮ ‘ਚ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ।

Dry skin problem: ਠੰਡੀ ਹਵਾ ਕਾਰਨ ਸਕਿਨ ਖੁਸ਼ਕ ਤੇ ਖੁਰਦਰੀ ਹੋ ਜਾਂਦੀ ਹੈ।

ਖੁਸ਼ਕ ਤੇ ਖੁਰਦਰੀ ਸਕਿਨ ਤੋਂ ਬਚਣ ਲਈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਤੇ ਚੰਗੀ ਕਿਸਮ ਦੇ ਮਾਇਸਚਰਾਈਜ਼ਰ ਦੀ ਵਰਤੋਂ ਕਰਨਾ ਜ਼ਰੂਰੀ ਹੈ।

ਯੂਵੀ ਕਿਰਨਾਂ ਤੋਂ ਨੁਕਸਾਨ: ਠੰਢ ਦੇ ਮੌਸਮ ‘ਚ ਵੀ ਸੂਰਜ ਦੀਆਂ ਕਿਰਨਾਂ ਬਹੁਤ ਤੇਜ਼ ਹੁੰਦੀਆਂ ਹਨ।

ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਤੁਸੀਂ ਆਪਣੇ ਹੱਥਾਂ ਨੂੰ ਢੱਕ ਸਕਦੇ ਹੋ।

ਵਿੰਟਰ ਫਲੇਅਰ ਅੱਪ ਤੋਂ ਬਚੋ: ਤੁਸੀਂ ਸਰਦੀਆਂ ‘ਚ ਨਾਰੀਅਲ ਤੇਲ, ਸੂਰਜਮੁਖੀ ਦਾ ਤੇਲ ਜਾਂ ਐਵੋਕਾਡੋ ਤੇਲ ਦੀ ਵਰਤੋਂ ਕਰ ਸਕਦੇ ਹੋ।

ਡਰਾਈ ਲਿਪਸ ਦੀ ਸਮੱਸਿਆ: ਬੁੱਲ੍ਹਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਵਿਟਾਮਿਨ ਈ ਤੇ ਵਿਟਾਮਿਨ ਸੀ ਵਾਲੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ।

ਠੰਢ ਦੇ ਮੌਸਮ ‘ਚ ਖੁਸ਼ਕੀ ਵਧਣ ਨਾਲ ਚਿਹਰੇ ‘ਤੇ ਮੁਹਾਸੇ ਦੀ ਸਮੱਸਿਆ ਵੀ ਵੱਧ ਜਾਂਦੀ ਹੈ।

ਇਸ ਦੇ ਲਈ ਤੁਸੀਂ ਚਮੜੀ ਨੂੰ ਮਾਇਸਚਰਾਈਜ਼ਰ ਦੀ ਵਰਤੋਂ ਕਰ ਸਕਦੇ ਹੋ।