ਤੁਸੀਂ ਵਿੱਕੀ ਕੌਸ਼ਲ ਨੂੰ ਓਬਸੇਸਡ ਗਾਣੇ 'ਤੇ ਅਕਸਰ ਹੀ ਗਜ਼ਬ ਡਾਂਸ਼ ਕਰਦੇ ਦੇਖ ਸਕਦੇ ਹੋ।

ਓਬਸੇਸਡ ਗਾਣੇ 'ਤੇ ਵਿੱਕੀ ਕੌਸ਼ਲ ਦਾ ਡਾਂਸ ਇੰਸਟਾਗ੍ਰਾਮ 'ਤੇ ਕਾਫੀ ਟ੍ਰੈਂਡ ਕਰ ਰਿਹਾ ਹੈ।

ਲੋਕਾਂ ਨੂੰ ਉਸ ਦਾ ਡਾਂਸ ਬਹੁਤ ਪਸੰਦ ਆਇਆ ਤੇ ਵਿੱਕੀ ਦੇ ਡਾਂਸ ਨੂੰ ਦੇਖਣ ਲਈ ਲੋਕ ਰੀਲ ਨੂੰ ਇੰਸਟਾਗ੍ਰਾਮ 'ਤੇ ਵਾਰ-ਵਾਰ ਦੇਖ ਰਹੇ ਹਨ।

ਰਿਆਰ ਸਾਬ, ਅਭਿਜੈ ਸ਼ਰਮਾ ਦਾ Obsessed ਪੰਜਾਬੀ ਗੀਤ 2022 ਵਿੱਚ ਰਿਲੀਜ਼ ਹੋਇਆ ਸੀ ਪਰ ਵਿੱਕੀ ਦੇ ਡਾਂਸ ਨੇ ਇਸਨੂੰ ਰਾਤੋ-ਰਾਤ ਇੰਟਰਨੈੱਟ ਦਾ ਪਸੰਦੀਦਾ ਬਣਾ ਦਿੱਤਾ।

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿੱਕੀ ਕੌਸ਼ਲ ਬਲੈਕ ਆਊਟਫਿਟ 'ਚ ਨਜ਼ਰ ਆ ਰਹੇ ਹਨ।

ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖ਼ਾਨ ਦੀ ਫਿਲਮ 'ਜ਼ਰਾ ਹਟਕੇ ਜ਼ਰਾ ਬਚਕੇ' 2 ਜੂਨ ਨੂੰ ਰਿਲੀਜ਼ ਹੋਈ ਹੈ।

ਇਸ ਤੋਂ ਪਹਿਲਾਂ, ਆਪਣੀ ਦਿੱਲੀ ਸਫ਼ਰ ਦੌਰਾਨ ਸਾਰਾ ਤੇ ਵਿੱਕੀ ਜਨਪਥ ਮਾਰਕੀਟ ਗਏ, ਜਿੱਥੇ ਵਿੱਕੀ ਨੇ ਇਵੈਂਟ 'ਚ ਪੰਜਾਬੀ ਗਾਣੇ Obsessed 'ਤੇ ਡਾਂਸ ਕੀਤਾ।

ਇਸ ਦੌਰਾਨ ਵਿੱਕੀ ਦੇ ਨਾਲ ਸਾਰਾ ਵੀ ਸਟੇਜ 'ਤੇ ਮੌਜੂਦ ਸੀ। ਸਾਰਾ ਤੇ ਦਰਸ਼ਕਾਂ ਨੇ ਵਿੱਕੀ ਦੀ ਬਹੁਤ ਤਾਰੀਫ਼ ਕੀਤੀ।

ਵਿੱਕੀ ਦਾ Obsessed ਗਾਣੇ 'ਤੇ ਡਾਂਸ ਕਰਨ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ।

ਵਿੱਕੀ ਕੌਸ਼ਲ ਆਪਣੀ ਨਵੀਂ ਫਿਲਮ ਜ਼ਾਰਾ ਹਟਕੇ ਜ਼ਾਰਾ ਬਚਕੇ ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ।