Vijay Deverakonda ਤੇ Rashmika Mandanna ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ।

ਅਜਿਹੇ 'ਚ ਹਾਲ ਹੀ 'ਚ ਨਵੇਂ ਸਾਲ 'ਤੇ ਰਸ਼ਮਿਕਾ ਮੰਡਨਾ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।

ਯੂਜ਼ਰਸ ਦਾ ਕਹਿਣਾ ਹੈ ਕਿ ਇਹ ਕੋਈ ਹੋਰ ਨਹੀਂ ਸਗੋਂ ਵਿਜੇ ਦੇਵਰਕੋਂਡਾ ਹੈ।

ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕੋ ਪਿਛੋਕੜ ਦੀਆਂ ਛੁੱਟੀਆਂ ਦੀਆਂ ਤਸਵੀਰਾਂ ਪੋਸਟ ਕੀਤੀਆਂ।

ਇਸ ਦੌਰਾਨ ਰਸ਼ਮਿਕਾ ਮੰਡਾਨਾ ਨੇ ਨਵੇਂ ਸਾਲ ਦੇ ਮੌਕੇ 'ਤੇ ਇੰਸਟਾਗ੍ਰਾਮ 'ਤੇ ਲਾਈਵ ਸੈਸ਼ਨ ਦਾ ਵੀਡੀਓ ਸ਼ੇਅਰ ਕੀਤਾ।

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਫ਼ੈਨਜ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਕੋਈ ਹੋਰ ਨਹੀਂ ਸਗੋਂ ਵਿਜੇ ਦੇਵਰਕੋਂਡਾ ਹੈ।

ਇਹ ਪਹਿਲੀ ਵਾਰ ਨਹੀਂ, ਜਦੋਂ ਵਿਜੇ ਦੇਵਰਕੋਂਡਾ ਤੇ ਰਸ਼ਮਿਕਾ ਮੰਡਾਨਾ ਇਕੱਠੇ ਛੁੱਟੀਆਂ ਮਨਾਉਂਦੇ ਨਜ਼ਰ ਆਏ।

ਵਿਜੇ-ਰਸ਼ਮਿਕਾ ਨੂੰ ਮਾਲਦੀਵ 'ਚ ਇਕੱਠੇ ਛੁੱਟੀਆਂ ਮਨਾਉਂਦੇ ਦੇਖਿਆ ਗਿਆ।

ਉਦੋਂ ਵੀ ਦੋਵਾਂ ਨੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ।

ਗੌਰਤਲਬ ਹੈ ਕਿ ਅਜੇ ਤੱਕ ਵਿਜੇ ਦੇਵਰਕੋਂਡਾ-ਰਸ਼ਮੀਕਾ ਮਦਾਨਾ ਨੇ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੈ।

ਕੌਫੀ ਵਿਦ ਕਰਨ ਦੇ ਦੌਰਾਨ, ਵਿਜੇ ਦੇਵਰਕੋਂਡਾ ਨੇ ਕਿਹਾ ਕਿ ਉਹ ਰਸ਼ਮਿਕਾ ਨਾਲ ਸਪੈਸਲ ਬੌਂਡ ਸ਼ੇਅਰ ਕਰਦਾ ਹੈ।