ਭਾਰਤੀ ਕ੍ਰਿਕਟ ਟੀਮ ਦੇ ਸਟਾਰ ਖਿਡਾਰੀ ਵਿਰਾਟ ਕੋਹਲੀ ਨੂੰ ਅਕਤੂਬਰ 2022 ਲਈ 'Player of the Month' ਚੁਣਿਆ ਗਿਆ ਹੈ।

ਆਈਸੀਸੀ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ।

ਕੋਹਲੀ ਟੀ-20 ਏਸ਼ੀਆ ਕੱਪ 2022 ਅਤੇ ਚੱਲ ਰਹੇ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ।

ਦੂਜੇ ਪਾਸੇ, ਪਾਕਿਸਤਾਨ ਦੀ ਤਜਰਬੇਕਾਰ ਆਲਰਾਊਂਡਰ ਨਿਦਾ ਡਾਰ ਆਈਸੀਸੀ ਮਹਿਲਾ ਪਲੇਅਰ Player of the Month ਹੈ।

ਅਕਤੂਬਰ ਦੀ ਗੱਲ ਕਰੀਏ ਤਾਂ ਕੋਹਲੀ ਨੇ ਬੱਲੇ ਨਾਲ 205 ਦੌੜਾਂ ਬਣਾਈਆਂ।

ਰਨ ਮਸ਼ੀਨ ਕੋਹਲੀ ਮੌਜੂਦਾ ਆਈਸੀਸੀ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ।

ਕੋਹਲੀ ਨੇ ਪੰਜ ਮੈਚਾਂ ਵਿੱਚ 246 ਦੌੜਾਂ ਬਣਾਈਆਂ ਹਨ। ਉਸ ਦੇ ਤਿੰਨ ਅਰਧ ਸੈਂਕੜੇ ਵੀ ਸ਼ਾਮਲ ਹਨ।

ਵਿਰਾਟ ਕੋਹਲੀ ਨੂੰ ਪਹਿਲੀ ਵਾਰ ਆਈਸੀਸੀ Player of the Month ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ

ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ 2022 ਵਿੱਚ ਟੀਮ ਇੰਡੀਆ ਲਈ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ।

ਹਾਲ ਹੀ 'ਚ ਵਿਰਾਟ ਕੋਹਲੀ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ।