ਭਾਰਤੀ ਕ੍ਰਿਕੇਟ ਟੀਮ ਦੇ ਸਟਾਰ ਬੱਲੇਬਾਜ਼ ਕੋਹਲੀ ਇਸ ਸਮੇਂ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਐਥਲੀਟਾਂ 'ਚੋਂ ਇਕ ਹੈ ਤੇ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 252 ਮਿਲੀਅਨ ਤੋਂ ਜਿਆਦਾ ਫਾਲੋਅਰ ਹੈ।
34 ਸਾਲ ਦੇ ਵਿਰਾਟ ਕੋਹਲੀ ਨੂੰ ਟੀਮ ਇੰਡੀਆ ਵਲੋਂ ਏ ਪਲੱਸ ਗ੍ਰੇਡ ਮਿਲਿਆ ਹੋਇਆ ਹੈ ਜਿਸ ਤੋਂ ਉਨ੍ਹਾਂ ਦੀ ਸਲਾਨਾ ਕਮਾਈ 7 ਕਰੋੜ ਰੁਪਏ ਹੈ ਤਾਂ ਉਹ ਹਰ ਟੈਸਟ ਮੈਚ ਦੇ ਲਈ ਉਨ੍ਹਾਂ ਦੀ ਫੀਸ 15 ਲੱਖ ਰੁਪਏ ਹੈ।
ਕੋਹਲੀ 18 ਤੋਂ ਵੱਧ ਬ੍ਰਾਂਡ ਦਾ ਪ੍ਰਚਾਰ ਕਰਦੇ ਹਨ ਤੇ ਇਕ ਐਡ ਦੇ ਲਈ ਉਨ੍ਹਾਂ ਨੂੰ ਸਾਲ 'ਚ 7.5 ਕਰੋੜ ਤੋਂ ਲੈ 10 ਕਰੋੜ ਰੁਪਏ ਤੱਕ ਮਿਲਦੇ ਹਨ ਜੋ ਕਿਸੇ ਵੀ ਬਾਲੀਵੁਡ ਐਕਟਰ ਤੋਂ ਕਿਤੇ ਜਿਆਦਾ ਹੈ।ਇਨਾਂ ਬ੍ਰਾਂਡਸ ਦੇ ਅੰਡਰੋਸਮੈਂਟ ਨਾਲ ਕਰੀਬ ਉਹ 175 ਕਰੋੜ ਕਮਾਉਂਦੇ ਹਨ।