ਕਣਕ ਸਾਡੀ ਡਾਈਟ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ ਖਾਸ ਤੌਰ 'ਤੇ ਜੇਕਰ ਭਾਰਤੀ ਲੋਕਾਂ ਦੀ ਗੱਲ ਕਰੀਏ ਤਾਂ ਸਬਜ਼ੀ ਦੇ ਨਾਲ ਕਣਕ ਦੀ ਰੋਟੀ ਦੇ ਬਿਨ੍ਹਾਂ ਤਾਂ ਪੂਰਾ ਖਾਣਾ ਹੀ ਅਧੂਰਾ ਹੈ।

ਰੋਟੀ ਤੋਂ ਇਲਾਵਾ, ਪਾਸਤਾ, ਬ੍ਰੈਡ ਆਦਿ ਚੀਜ਼ਾਂ ਵੀ ਕਣਕ ਤੋਂ ਹੀ ਤਿਆਰ ਹੁੰਦੀਆਂ ਹਨ।ਅਜਿਹੇ 'ਚ ਬਹੁਤ ਸਾਰੇ ਲੋਕਾਂ ਲਈ ਕਣਕ ਖਾਣਾ ਬੰਦ ਕਰਨਾ ਅਸੰਭਵ ਹੁੰਦਾ ਹੈ।

ਪਰ ਕੁਝ ਲੋਕ ਅਜਿਹੇ ਵੀ ਹਨ ਜੋ ਬਿਲਕੁਲ ਵੀ ਕਣਕ ਦਾ ਸੇਵਨ ਨਹੀਂ ਕਰਦੇ, ਕਈ ਵਾਰ ਕਣਕ ਦਾ ਸੇਵਨ ਕਰਨ ਨਾਲ ਕੁਝ ਲੋਕਾਂ ਨੂੰ ਗਲੂਟੋਨ ਸੇਂਸਿਟਿਵਿਟੀ, ਭਾਰ ਵਧਣਾ ਤੇ ਕਈ ਤਰ੍ਹਾਂ ਦੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਨ੍ਹਾਂ ਮਾਮਲਿਆਂ 'ਚ ਕੀ ਕਣਕ ਨੂੰ ਪੂਰੀ ਤਰ੍ਹਾਂ ਨਾਲ ਡਾਈਟ ਤੋਂ ਬਾਹਰ ਕਰਨਾ ਫਾਇਦੇਮੰਦ ਹੋ ਸਕਦਾ ਹੈ।ਆਓ ਜਾਣਦੇ ਹਾਂ ਕਣਕ ਦਾ ਸੇਵਨ ਨਾ ਕਰਨ ਨਾਲ ਤੁਹਾਡੇ ਸਰੀਰ 'ਚ ਕਿਹੜੇ ਬਦਲਾਅ ਆਉਂਦੇ ਹਨ...

ਕਣਕ ਦਾ ਸੇਵਨ ਨਾ ਕਰਨਾ ਨਾਲ ਗਲੂਕੋਜ਼ ਲੈਵਲ ਕੰਟਰੋਲ 'ਚ ਰਹਿੰਦਾ।ਜੋ ਡਾਇਬਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ।ਇਸ ਨਾਲ ਗਲੂਟੋਨ ਸੇਂਸਿਟਿਵਿਟੀ ਤੇ ਮੋਟਾਪੇ ਦਾ ਖਤਰਾ ਘੱਟ ਹੁੰਦਾ ਹੈ।

ਕਣਕ 'ਚ ਕਾਰਬਸ ਹੁੰਦਾ ਹੈ ਜਿਸ ਨਾਲ ਗੈਸ, ਬਲੋਟਿੰਗ, ਪੇਟ 'ਚ ਦਰਦ ਸਮੱਸਿਆ ਹੋਣ ਲਗਦੀ ਹੈ।ਕਣਕ ਦਾ ਸੇਵਨ ਨਾ ਕਰਨ ਨਾ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।

ਕਣਕ ਦਾ ਸੇਵਨ ਨਾ ਕਰਨ ਨਾਲ ਤੁਹਾਡਾ ਕੈਲੋਰੀ ਇੰਟੇਕ ਕਾਫੀ ਘੱਟ ਹੋ ਜਾਂਦਾ ਹੈ ਜਿਸ ਨਾਲ ਭਾਰ ਘੱਟ ਕਰਨ 'ਚ ਮਦਦ ਮਿਲਦੀ ਹੈ।

ਸੀਲਿਇਕ ਰੋਗ 'ਚ ਸਰੀਰ ਗਲੂਟੋਨ ਨੂੰ ਪਚਾ ਨਹੀਂ ਪਾਉਂਦਾ ਹੈ ਜਿਸ ਨਾਲ ਆਂਤੜੀਆਂ ਨੂੰ ਨੁਕਸਾਨ ਪਹੁੰਚਦਾ ਹੈ।ਕਣਕ ਨਾ ਖਾਣ ਨਾ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ।

ਕਣਕ ਵਿਟਾਮਿਨ ਬੀ ਦਾ ਚੰਗਾ ਸੋਰਸ ਮੰਨਿਆ ਜਾਂਦਾ ਹੈ।ਇਸ ਨੂੰ ਨਾ ਖਾਣ ਨਾਲ ਸਰੀਰ 'ਚ ਵਿਟਾਮਿਨ ਬੀ ਦੀ ਕਮੀ ਹੋਣ ਲਗਦੀ ਹੈ ਜਿਸ ਨਾਲ ਸਾਡੇ ਸਰੀਰ ਸਹੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ

ਇਸ ਤੋਂ ਇਲਾਵਾ, ਕਣਕ 'ਚ ਫਾਈਬਰ ਦੀ ਮਾਤਰਾ ਵੀ ਪਾਈ ਜਾਂਦੀ ਹੈ।ਫਾਈਬਰ ਕਬਜ਼ ਦੀ ਸਮੱਸਿਆ ਲਈ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ।ਇਸ ਨੂੰ ਨਾ ਖਾਣ ਨਾਲ ਕ੍ਰਾਨਿਕ ਕਬਜ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਇਕ ਸਧਾਰਨ ਜਾਣਕਾਰੀ ਹੈ।ਕਣਕ ਖਾਣ 'ਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਹੋਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰੋ