ਕਈ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਘਰ 'ਚ ਫ੍ਰਾਈਡ ਰਾਈਸ ਖਿਲੇ-ਖਿਲੇ ਨਹੀਂ ਬਣਦੇ

ਅਜਿਹੇ 'ਚ ਤੁਸੀਂ ਇਹ ਟਿਪਸ ਫਾਲੋ ਕਰ ਸਕਦੇ ਹੋ।ਅਜਿਹੇ 'ਚ ਤੁਹਾਨੂੰ ਫ੍ਰਾਈਡ ਰਾਈਸ ਪ੍ਰਫੈਕਟ ਬਣਨਗੇ।

ਕਟੋਰੀ ਚਾਵਲ, 1 ਗਾਜ਼ਰ, ਕਟੋਰੀ ਬੀਨਜ਼, ਸ਼ਿਮਲਾ ਮਿਰਚ, ਮਟਰ, ਪਨੀਰ, ਹਰੀ ਮਿਰਚ, ਲਸਣ, ਵਿਨੇਗਰ ਤੇਲ , ਨਮਕ ਸਵਾਦ ਅਨੁਸਾਰ

ਸਭ ਤੋਂ ਪਹਿਲਾਂ ਮੀਡੀਅਮ ਅੱਗ 'ਤੇ ਇਕ ਪ੍ਰੈਸ਼ਰ ਕੁੱਕਰ 'ਚ ਪਾਣੀ ਤੇ ਚਾਵਲ ਪਾ ਕੇ ਇਕ ਸੀਟੀ 'ਚ ਉਬਾਲ ਲਓ ਤੇ ਬੰਦ ਕਰ ਦਿਓ।ਦੂਜੀ ਪਾਸੇ ਮੀਡੀਅਮ ਅੱਗ 'ਚ ਇਕ ਪੈਨ 'ਚ ਪਾਣੀ ਗਰਮ ਕਰਨ ਲਈ ਰੱਖੋ

ਪਾਣੀ 'ਚ ਪਹਿਲਾ ਉਬਾਲ ਆਉਂਦੇ ਹੀ ਗਾਜ਼ਰ, ਸ਼ਿਮਲਾ ਮਿਰਚ ਤੇ ਮਟਰ ਪਾ ਕੇ ਇਨ੍ਹਾਂ ਦੇ ਸਾਫਟ ਹੋਣ ਤਕ ਉਬਾਲ ਲਓ

ਹੁਣ ਮੀਡੀਅਮ ਅੱਗ 'ਤੇ ਇਕ ਕੜਾਹੀ 'ਚ ਤੇਲ ਗਰਮ ਕਰਨ ਲਈ ਰੱਖੋ,ਤੇਲ ਦੇ ਗਰਮ ਹੁੰਦੇ ਹੀ ਲਸਣ ਪਾ ਕੇ ਹਲਕਾ ਭੁੰਨੋ

ਲਸਣ ਦਾ ਰੰਗ ਬਦਲਦਾ ਹੋਇਆ ਨਜ਼ਰ ਆਏ, ਸਾਰੀਆਂ ਸਬਜ਼ੀਆਂ ਤੇ ਨਾਲ ਹੀ ਪਨੀਰ ਪਾ ਕੇ ਹਲਕਾ ਭੁੰਨੋ

ਸਬਜ਼ੀਆਂ 'ਚ ਵਿਨੇਗਰ ਪਾਓ ਤੇ 2-3 ਮਿੰਟ ਬਾਅਦ ਇਸ 'ਚ ਚਾਵਲ ਤੇ ਉਪਰੋਂ ਨਮਕ ਪਾ ਕੇ ਕੜਛੀ ਤੋਂ ਚਲਾਉਂਦੇ ਹੋੲੈ ਚੰਗੇ ਤੋਂ ਮਿਕਸ ਕਰ ਲਓ

ਤਿਆਰ ਹੈ ਰੈਸਟੋਰੈਂਟ ਸਟਾਇਲ ਫ੍ਰਾਈਡ ਰਾਈਸ। ਅੱਗ ਬੰਦ ਕਰ ਦਿਓ ਸਲਾਦ ਨਾਲ ਸਰਵ ਕਰੋ