ਫਰਹਾਨ ਅਖਤਰ ਦਾ ਜਨਮ 9 ਜਨਵਰੀ 1974 ਨੂੰ ਮੁੰਬਈ 'ਚ ਹੋਇਆ।

ਐਕਟਿੰਗ ਦੇ ਨਾਲ-ਨਾਲ ਇਹ ਇੱਕ ਫਿਲਮ ਨਿਰਮਾਤਾ ਵੀ ਹੈ।

ਫਰਹਾਨ ਮਸ਼ਹੂਰ ਬਾਲੀਵੁੱਡ ਲੇਖਕ ਤੇ ਗੀਤਕਾਰ ਜਾਵੇਦ ਅਖਤਰ ਤੇ ਹਨੀ ਇਰਾਨੀ ਦਾ ਪੁੱਤਰ ਹੈ।

ਉਸ ਨੇ ਸਾਲ 1991 'ਚ ਇੱਕ ਅਸਿਸਟੈਂਟ ਡਾਇਰੈਕਟਰ ਦੇ ਰੂਪ 'ਚ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

ਫਰਹਾਨ ਕਾਲਜ ਛੱਡਣ ਤੋਂ ਬਾਅਦ ਉਹ ਲਗਪਗ ਦੋ ਸਾਲ ਘਰ ਬੈਠ ਕੇ ਹਰ ਸਮੇਂ ਫਿਲਮਾਂ ਦੇਖਦਾ ਰਹਿੰਦਾ ਸੀ।

ਇਸ ਬਾਰੇ 'ਚ ਫਰਹਾਨ ਅਖਤਰ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਦੀ ਮਾਂ ਇਸ ਗੱਲ ਤੋਂ ਕਾਫੀ ਪਰੇਸ਼ਾਨ ਸੀ।

ਉਸ ਨੇ ਫਰਹਾਨ ਨੂੰ ਘਰੋਂ ਬਾਹਰ ਕੱਢਣ ਦੀ ਧਮਕੀ ਦਿੱਤੀ।

ਫਰਹਾਨ ਨੇ 2001 'ਚ 'ਦਿਲ ਚਾਹਤਾ ਹੈ' ਨਾਲ ਆਪਣੇ ਡਿਰੈਕਸਨ ਦੀ ਸ਼ੁਰੂਆਤ ਕੀਤੀ।

ਇਹ ਫਿਲਮ ਸਿਨੇਮਾਘਰਾਂ 'ਚ ਸੁਪਰਹਿੱਟ ਰਹੀ ਤੇ ਇਸ ਫਿਲਮ ਨੂੰ ਨੈਸ਼ਨਲ ਐਵਾਰਡ ਵੀ ਮਿਲਿਆ।

ਇਸ ਫਿਲਮ ਤੋਂ ਬਾਅਦ, ਫਰਹਾਨ ਨੇ ਸਾਲ 2004 'ਚ ਲਕਸ਼ੈ ਦਾ ਡਿਰੈਕਸਨ ਵੀ ਕੀਤਾ।