ਇਹ ਹਰ ਘਰ ਦੀ ਪ੍ਰੇਸ਼ਾਨੀ ਹੈ ਕਿ ਕੇਲੇ ਲਿਆਉਣ ਦੇ ਬਾਅਦ ਕਾਫੀ ਜਲਦੀ ਸੜਨ ਲੱਗਦੇ ਹਨ

ਇਹ ਕੇਲੇ ਸਰੀਰ ਦੇ ਲਈ ਵੀ ਕਾਫੀ ਖਤਰਨਾਕ ਸਾਬਿਤ ਹੁੰਦੇ ਹਨ ਪਰ ਅਜਿਹਾ ਕਿਉਂ ਹੁੰਦਾ ਹੈ ਇਹ ਲੋਕਾਂ ਨੂੰ ਨਹੀਂ ਪਤਾ ਹੁੰਦਾ

ਕੇਲੇ ਲਿਆਉਣ ਦੇ ਇਕ ਦਿਨ ਬਾਅਦ ਹੀ ਕੇਲਿਆਂ ਦੀ ਬੁਰੀ ਹਾਲਤ ਹੋਣ ਲਗਦੀ ਹੈ ਫਿਰ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਸਦੀ ਵਜ੍ਹਾ

ਇਹ ਕਾਫੀ ਵੱਡਾ ਕੰਮ ਹੁੰਦਾ ਹੈ ਕਿ ਕੇਲੇ ਨੂੰ ਸੜਨ ਨਾ ਦੇਣਾ ਤੁਹਾਨੂੰ ਦੱਸਦੇ ਹਾਂ ਅਜਿਹਾ ਕੀ ਕਰੀਏ ਕਿ ਕੇਲੇ ਨਾ ਸੜਨ

ਦੱਸ ਦੇਈਏ ਕਿ ਕੇਲੇ ਦੇ ਛਿਲਕਿਆਂ 'ਚ ਐਥਲੀਨ ਗੈਸ ਹੁੰਦੀ ਹੈ ਤੇ ਐਥਲੀਨ ਦੀ ਮਾਤਰਾ ਵਧਣ 'ਤੇ ਕੇਲੇ ਦਾ ਰੰਗ ਭੂਰਾ ਹੋਣ ਲਗਦਾ ਹੈ

ਸਾਰੇ ਕੇਲਿਆਂ ਨੂੰ ਇਕੱਠਾ ਨਹੀਂ ਰੱਖਣਾ ਚਾਹੀਦਾ।ਵੱਖ ਵੱਖ ਕਰ ਲੈਣਾ ਚਾਹੀਦਾ ਹੈ ਇਸ ਨਾਲ ਇਹ ਖਰਾਬ ਨਹੀਂ ਹੁੰਦੇ

ਕੇਲਿਆਂ ਨੂੰ ਲੰਬੇ ਸਮੇਂ ਤਕ ਰੱਖਣ ਲਈ ਵਿਟਾਮਿਨ ਸੀ ਦੀ ਟੈਬਲੇਟ ਨੂੰ ਪਾਣੀ 'ਚ ਘੋਲਕੇ ਕੇਲਿਆਂ 'ਚ ਉਸ 'ਚ ਪਾ ਦਿਓ ਇਸ ਤਰ੍ਹਾਂ ਕੇਲੇ ਖਰਾਬ ਨਹੀਂ ਹੋਣਗੇ

ਕੇਲਿਆਂ ਨੂੰ ਲੰਬੇ ਸਮੇਂ ਤਕ ਰੱਖਣ ਲਈ ਉਨਾਂ ਦੇ ਡੰਠਲ ਨੂੰ ਕੇਲਿਆਂ ਤੋਂ ਵੱਖ ਕਰ ਲੈਣਾ ਚਾਹੀਦਾ

ਕੇਲਿਆਂ 'ਤੇ ਥੋੜ੍ਹਾ ਜਿਹਾ ਨਿੰਬੂ ਦਾ ਛਿੜਕਾਅ ਕਰਨਾ ਚਾਹੀਦਾ ਇਸ ਨਾਲ ਕੇਲੇ ਸੜਨਗੇ ਨਹੀਂ