Yeh Jawaani Hai Deewani ਦੀ ਅਦਾਕਾਰਾ Evelyn Sharma ਹੈ ਗਰਭਵਤੀ, ਫੋਟੋ 'ਚ ਬੇਬੀ ਬੰਪ ਦਿਖਾ ਸਾਂਝੀ ਕੀਤੀ ਖੁਸ਼ਖਬਰੀ

ਅਯਾਨ ਮੁਖਰਜੀ ਦੀ ਸੁਪਰਹਿੱਟ ਫਿਲਮ 'ਯੇ ਜਵਾਨੀ ਹੈ ਦੀਵਾਨੀ' 'ਚ ਯਾਦਗਾਰ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਨੇ ਹਾਲ ਹੀ 'ਚ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ। 

ਇਸ ਹਸੀਨਾ ਵੱਲੋਂ ਫਿਲਮ 'ਚ ਅਭਿਨੇਤਾ ਰਣਬੀਰ ਕਪੂਰ ਨਾਲ ਕਾਫੀ ਫਲਰਟ ਕੀਤਾ ਗਿਆ ਸੀ ਹਾਲਾਂਕਿ ਉਸ ਦਾ ਰੋਲ ਬਹੁਤ ਛੋਟਾ ਸੀ ਪਰ ਲੋਕ ਅੱਜ ਵੀ ਉਸ ਕਿਰਦਾਰ ਨੂੰ ਯਾਦ ਕਰਦੇ ਹਨ। 

ਇਹ ਅਭਿਨੇਤਰੀ 'ਯਾਰੀਆਂ' ਵਰਗੀਆਂ ਕਈ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ ਅਤੇ ਉਸਨੇ ਫਿਲਮ 'ਚ 'ਲਾਰਾ' ਦਾ ਕਿਰਦਾਰ ਨਿਭਾਇਆ ਸੀ। 

ਐਵਲਿਨ ਇਕ ਬੇਟੀ ਦੀ ਮਾਂ ਹੈ ਤੇ ਹੁਣ ਉਸ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਕੇ ਆਪਣੀ ਦੂਜੀ ਗਰਭ ਅਵਸਥਾ ਦਾ ਐਲਾਨ ਕੀਤਾ ਹੈ।

ਨਵੰਬਰ 2022 'ਚ ਉਨ੍ਹਾਂ ਦੀ ਬੇਟੀ ਇਕ ਸਾਲ ਦੀ ਹੋਈ ਹੈ, ਜਿਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਸੀ।

ਤੁਸੀਂ ਦੇਖ ਸਕਦੇ ਹੋ ਕਿ ਐਵਲਿਨ ਸ਼ਰਮਾ ਬਲੈਕ ਸਪੋਰਟਸ ਬ੍ਰਾ ਅਤੇ ਜੌਗਰਸ 'ਚ ਹੈ। ਤੰਗ ਪਰ ਆਰਾਮਦਾਇਕ ਕੱਪੜਿਆਂ 'ਚ ਉਹ ਆਪਣੇ ਬੇਬੀ ਬੰਪ ਨੂੰ ਫਲਾਂਟ ਕਰ ਰਹੀ ਹੈ। 

ਅਭਿਨੇਤਰੀ ਆਪਣੇ ਬੇਬੀ ਬੰਪ ਨੂੰ ਸਹਲਾਉਂਦੀ ਨਜ਼ਰ ਆ ਰਹੀ ਹੈ 'ਤੇ ਉਸਦੇ ਚਿਹਰੇ 'ਤੇ ਗਰਭ ਅਵਸਥਾ ਦੀ ਚਮਕ ਸਾਫ ਦਿਖਾਈ ਦੇ ਰਹੀ ਹੈ। 

ਫੋਟੋਸ ਸ਼ੇਅਰ ਕਰਦਿਆਂ ਅਦਾਕਾਰਾ ਨੇ ਲਿਖਿਆ- 'ਮੈਂ ਹੁਣ ਤੁਹਾਨੂੰ ਆਪਣੀ ਗੋਦ ਵਿੱਚ ਖਡਾਉਣ ਲਈ ਉਤਸੁਕ ਹਾਂ !! ਦੂਜਾ ਬੱਚਾ ਆ ਰਿਹਾ ਹੈ!'