ਭੁੰਨੇ ਹੋਏ ਚਨੇ ਦੀ ਵਰਤੋਂ ਤਾਂ ਤੁਸੀਂ ਅਕਸਰ ਕਰਦੇ ਹੋਵੋਗੇ, ਪਰ ਕੀ ਇਸਦੀ ਖਾਸੀਅਤ ਜਾਣਦੇ ਹੋ?

ਆਓ ਤੁਹਾਨੂੰ ਦੱਸਦੇ ਹਾਂ ਜੋ ਲੋਕ ਨਿਯਮਿਤ ਤੌਰ 'ਤੇ ਭੁੰਨੇ ਹੋਏ ਚਨੇ ਖਾਂਦੇ ਹਨ ਉਨ੍ਹਾਂ ਨੂੰ ਕਿਹੜੇ ਲਾਭ ਮਿਲਦੇ ਹਨ

ਜੋ ਲੋਕ ਪ੍ਰੋਟੀਨ ਦੀ ਲੋੜ ਨੂੰ ਪੂਰਾ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਭੁੰਨੇ ਹੋਏ ਚਨੇ ਬੇਹਦ ਲਾਹੇਵੰਦ ਹਨ

ਜਿਨ੍ਹਾਂ ਲੋਕਾਂ ਨੂੰ ਹੱਡੀਆਂ 'ਚ ਅਕਸਰ ਦਰਦ ਜਾਂ ਕਮਜੋਰੀ ਮਹਿਸੂਸ ਹੁੰਦੀ ਹੈ ਉਨ੍ਹਾਂ ਨੂੰ ਵੀ ਭੁੰਨੇ ਚਨੇ ਖਾਣੇ ਚਾਹੀਦੇ ਹਨ

ਇਸ ਚਨੇ ਨੂੰ ਖਾਣ ਨਾਲ ਹੱਡੀਆਂ ਦੇ ਨਾਲ ਮਾਸ਼ਪੇਸ਼ੀਆਂ ਵੀ ਮਜ਼ਬੂਤ ਹੋ ਜਾਂਦੀਆਂ ਹਨ।ਇਸ ਲਈ ਇਸ ਨੂੰ ਜਰੂਰ ਖਾਓ।

ਭੁੰਨੇ ਹੋਏ ਚਨੇ 'ਚ ਫਾਈਬਰ ਦੀ ਮਾਤਰਾ ਕਾਫੀ ਜਿਆਦਾ ਹੁੰਦੀ ਹੈ, ਜਿਸ ਨਾਲ ਦੇਰ ਤਕ ਭੁੱਖ ਨਹੀਂ ਲਗਦੀ ਤੇ ਭਾਰ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ

ਭੁੰਨੇ ਚਨੇ 'ਚ ਗਲਾਈਸੇਮਿਕ ਇੰਡੈਕਸ ਘੱਟ ਹੂੰਦਾ ਹੈ ਜੋ ਡਾਇਬਟੀਜ਼ ਦੇ ਮਰੀਜ਼ਾਂ ਨੂੰ ਫਾਇਦਾ ਪਹੁੰਚਾਉਂਦਾ ਹੈ

ਭੁੰਨੇ ਹੋਏ ਚਨੇ 'ਚ ਫਾਈਬਰ ਦੀ ਭਰਪੂਰ ਮਾਤਰਾ ਹੋਣ ਦੀ ਵਜ੍ਹਾ ਕਾਰਨ ਜਮਾ ਬੈਡ ਕੋਲੈਸਟ੍ਰੋਲ ਘੱਟ ਹੋਣ ਲਗਦਾ ਹੈ

ਜਦੋਂ ਬੈਡ ਕੋਲੈਸਟ੍ਰੋਲ 'ਤੇ ਲਗਾਮ ਲਗੇਗੀ ਤਾਂ ਤੁਹਾਡਾ ਵਧਦਾ ਹੋਇਆ ਬਲਦ ਪ੍ਰੈਸ਼ਰ ਆਪਣੇ ਆਪ ਕੰਟਰੋਲ 'ਚ ਆ ਜਾਵੇਗਾ

ਭੁੰਨੇ ਹੋਏ ਚਨੇ 'ਚ ਮੈਗਨੀਜ਼, ਫੋਲੇਟ, ਫਾਸਫੋਰਸ, ਤੇ ਕਾਪਰ ਪਾਇਆ ਜਾਂਦਾ ਹੈ ਜੋ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।