ਪੰਜਾਬੀ ਸਿੰਗਰ ਗੁਰਲੇਜ ਅਖਤਰ ਦੀ ਛੋਟੀ ਭੈਣ ਜੈਸਮੀਨ ਅਖ਼ਤਰ, ਗੁਰਪ੍ਰੀਤ ਨਾਲ ਵਿਆਹ ਦੇ ਬੰਧਨ 'ਚ ਬੱਝ ਗਈ ਹੈ।
ਇਹ ਜੋੜਾ ਗੁਰਦੁਆਰੇ 'ਚ ਆਨੰਦ ਕਾਰਜ ਦੀ ਰਸਮ ਤੋਂ ਬਾਅਦ ਸਿੱਖ ਰੀਤੀ-ਰਿਵਾਜਾਂ ਮੁਤਾਬਕ ਵਿਆਹ ਦੇ ਬੰਧਨ 'ਚ ਬੱਝੇ।
ਆਪਣੇ ਖਾਸ ਦਿਨ 'ਤੇ ਜੈਸਮੀਨ ਨੇ ਭਾਰੀ ਗਹਿਣਿਆਂ ਦੇ ਨਾਲ ਇੱਕ ਹੈਵੀ ਬ੍ਰਾਈਡਲ ਲਹਿੰਗਾ ਪਾਇਆ।
ਜਦੋਂ ਕਿ ਦੂਜੇ ਪਾਸੇ ਲਾੜੇ ਬਣ ਗੁਰਪ੍ਰੀਤ ਨੇ ਬਲੈਕ ਬਲੇਜ਼ਰ ਸੂਟ ਪਾਇਆ।
ਆਨੰਦ ਕਾਰਜ ਲਈ, ਜੈਸਮੀਨ ਨੇ ਓਰੇਂਜ ਲਹਿੰਗਾ ਤੇ ਲਾੜੇ ਨੇ ਮੈਚ ਕਰਦੀ ਓਰੇਂਜ ਪੱਗ ਅਤੇ ਦੁਪੱਟੇ ਦੇ ਨਾਲ ਦੀ ਵ੍ਹਾਈਟ ਸ਼ੇਰਵਾਨੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ।
ਇਸ ਖਾਸ ਮੌਕੇ 'ਤੇ ਜੀ ਖ਼ਾਨ ਤੇ ਦਿਲਨੂਰ ਸਮੇਤ ਪੰਜਾਬੀ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।
ਸੋਸ਼ਲ ਮੀਡੀਆ 'ਤੇ ਕਈ ਮਨਮੋਹਕ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋਈਆਂ ਹਨ।
Jasmeen Akhtar ਨੇ ਵਿਆਹ ਨਾਲ ਜੁੜੇ ਹਰ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
ਤਸਵੀਰਾਂ 'ਚ ਮਹਿੰਦੀ ਤੇ ਹਲਦੀ ਦੇ ਫੰਕਸ਼ਨ ਨਾਲ ਜੁੜੀਆਂ ਤਸਵੀਰਾਂ ਨੂੰ ਵੇਖ ਕੇ ਫੈਨਜ਼ ਖੁਸ਼ ਹੋਏ ਤੇ ਉਨ੍ਹਾਂ ਨੇ ਦੋਵਾਂ ਨੂੰ ਕਾਫੀ ਪਸੰਦ ਕੀਤਾ
ਫਿਲਹਾਲ ਜੈਸਮੀਨ ਆਪਣੀ ਜ਼ਿੰਦਗੀ ਦੇ ਨਵੇਂ ਸਫਰ ਦਾ ਆਨੰਦ ਲੈ ਰਹੀ ਹੈ।
ਦੱਸ ਦੇਈਏ ਕਿ ਜੈਸਮੀਨ ਪੇਸ਼ੇ ਤੋਂ ਗਾਇਕਾ ਹੈ। ਹਾਲਾਂਕਿ ਆਪਣੀ ਭੈਣ ਗੁਰਲੇਜ਼ ਅਖਤਰ ਵਾਂਗ ਉਹ ਜ਼ਿਆਦਾ ਸੁਰਖੀਆਂ ਵਿੱਚ ਨਹੀਂ ਰਹਿੰਦੀ।
ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਜੈਸਮੀਨ ਆਪਣੀਆਂ ਸ਼ਾਨਦਾਰ ਤਸਵੀਰਾਂ ਤੇ ਵੀਡੀਓ ਅਕਸਰ ਫੈਨਸ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।