iPhone 14: ‘ਕ੍ਰੈਸ਼ ਡਿਟੈਕਸ਼ਨ’ ਫੀਚਰ ਨਾਲ ਹੋਇਆ ਲਾਂਚ, ਐਕਸੀਡੈਂਟ ਹੋਣ ’ਤੇ ਇੰਝ ਬਚਾਏਗਾ ਜਾਨ

ਦਿੱਗਜ ਮੋਬਾਇਲ ਕੰਪਨੀ ਐਪਲ ਨੇ ਬੁੱਧਵਾਰ ਰਾਤ ਆਯੋਜਿਤ ਆਪਣੇ ਈਵੈਂਟ ’ਚ ਆਈਫੋਨ 14 ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ

ਇਸ ਨਵੇਂ ਆਈਫੋਨ 14 ’ਚ ਬਹੁਤ ਜ਼ਿਆਦਾ ਬਦਲਾਅ ਵੇਖਣ ਨੂੰ ਨਹੀਂ ਮਿਲਣਗੇ

ਇਸਦਾ ਡਿਜ਼ਾਈਨ ਪੁਰਾਣੇ ਆਈਫੋਨ ਵਰਗਾ ਹੀ ਹੈ

ਹਾਲਾਂਕਿ, ਇਸ ਵਿਚ ਨਵੇਂ ਸੇਫਟੀ ਫੀਚਰ ਜੋੜੇ ਗਏ ਹਨ

ਨਵੇਂ ਆਈਫੋਨ ’ਚ ‘ਕ੍ਰੈਸ਼ ਡਿਟੈਕਸ਼ਨ’ ਫੀਚਰ ਦਿੱਤਾ ਗਿਆ ਹੈ

ਇਹ ਫੀਚਰਜ਼ ਯੂਜ਼ਰਸ ਲਈ ਕਾਫੀ ਮਦਦਗਾਰ ਹੋਵੇਗਾ

ਇਸ ਫੀਚਰ ਨਾਲ ਕਾਰ ਦੁਰਘਟਨਾ ਹੋਣ ’ਤੇ ਤੁਰੰਤ ਐਮਰਜੈਂਸੀ ਨੰਬਰ ’ਤੇ ਸੂਚਨਾ ਭੇਜ ਦਿੱਤੀ ਜਾਵੇਗੀ