28 ਲੱਖ ਰੁਪਏ ’ਚ ਵਿਕਿਆ 15 ਸਾਲ ਪੁਰਾਣਾ iPhone, ਜਾਣੋ ਕੀ ਹੈ ਖ਼ਾਸ

ਦੁਨੀਆ ਭਰ ’ਚ ਆਈਫੋਨ ਦੇ ਕਰੋੜਾਂ ਦੀਵਾਨੇ ਹਨ

ਸ਼ਾਇਦ ਇਹੀ ਕਾਰਨ ਹੈ ਕਿ ਐਪਲ ਦੇ ਆਈਫੋਨ ਦੀ ਕੀਮਤ ਸਭ ਤੋਂ ਜ਼ਿਆਦਾ ਹੁੰਦੀ ਹੈ

ਅੱਜ ਅਸੀਂ ਤੁਹਾਨੂੰ ਇਕ ਅਜਿਹੇ ਪੁਰਾਣੇ ਆਈਫੋਨ ਬਾਰੇ ਦੱਸਾਂਗੇ ਜਿਸਦੀ ਕੀਮਤ ਕਿਸੇ ਐੱਸ.ਯੂ.ਵੀ. ਤੋਂ ਵੀ ਜ਼ਿਆਦਾ ਹੈ

ਹਾਲਾਂਕਿ, ਇਸ ਗੱਲ ’ਤੇ ਯਕੀਨ ਕਰਨਾ ਥੋੜਾ ਮੁਸ਼ਕਿਲ ਹੈ ਪਰ ਇਹ ਸੱਚ ਹੈ

ਜਿੱਥੇ ਇਕ ਪਾਸੇ ਦੁਨੀਆ ਭਰ ’ਚ ਆਈਫੋਨ ਦੇ ਸਭ ਤੋਂ ਲੇਟੈਸਟ ਮਾਡਲ ਦੀ ਕੀਮਤ 2 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੈ,

ਉੱਥੇ ਹੀ ਇਸ ਪੁਰਾਣੇ ਆਈਫੋਨ ਮਾਡਲ ਦੀ ਕੀਮਤ 28 ਲੱਖ ਰੁਪਏ ਹੈ

ਦਰਅਸਲ, ਇਹ ਆਈਫੋਨ 15 ਸਾਲ ਪੁਰਾਣਾ ਹੈ