ਕੈਨੇਡਾ ਨੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ ਵੈਕਸੀਨ ਨੂੰ ਦਿੱਤੀ ਮਨਜ਼ੂਰੀ

ਕੈਨੇਡੀਅਨ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫਾਈਜ਼ਰ ਕੰਪਨੀ ਦੀ ਕੋਵਿਡ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ

ਫੈਡਰਲ ਡਿਪਾਰਟਮੈਂਟ ਆਫ ਹੈਲਥ ਨੇ ਆਪਣੀ ਵੈੱਬਸਾਈਟ ‘ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਦੀ ਮਨਜ਼ੂਰੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ

ਕਿ ਉਪਲੱਬਧ ਅੰਕੜਿਆਂ ਵਿਚ 6 ਮਹੀਨੇ ਤੋਂ 4 ਸਾਲ ਤੱਕ ਦੇ ਬੱਚਿਆਂ ‘ਚ ਇਸ ਘਾਤਕ ਵਾਇਰਸ ਦੇ ਸੰਕਰਮਣ ਨੂੰ ਰੋਕਣ ਵੈਕਸੀਨ ਨੂੰ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਦੱਸਿਆ ਹੈ।

ਵਿਭਾਗ ਨੇ ਵੈਕਸੀਨ ਦੇ ਫਾਇਦਿਆਂ ਅਤੇ ਖ਼ਤਰਿਆਂ ਬਾਰੇ ਦੱਸਦਿਆਂ ਕਿਹਾ ਕਿ ਉਕਤ ਉਮਰ ਵਰਗ ਲਈ ਤਿੰਨ ਖ਼ੁਰਾਕਾਂ ਨੂੰ ਲਾਭਦਾਇਕ ਮੰਨਿਆ ਗਿਆ ਹੈ

ਜਿਸ ਵਿੱਚ ਪਹਿਲੀ ਖ਼ੁਰਾਕ ਤੋਂ ਤਿੰਨ ਹਫ਼ਤੇ ਬਾਅਦ ਦੂਜੀ ਖ਼ੁਰਾਕ ਅਤੇ ਦੂਜੀ ਖ਼ੁਰਾਕ ਤੋਂ ਘੱਟੋ-ਘੱਟ ਅੱਠ ਹਫ਼ਤੇ ਬਾਅਦ ਤੀਜੀ ਖੁਰਾਕ ਲੈਣੀ ਜ਼ਰੂਰੀ ਹੈ

ਸਿਹਤ ਮੰਤਰਾਲਾ ਵੱਲੋਂ ਜੁਲਾਈ ਵਿੱਚ ਮਾਡਰਨਾ ਦੀ ਸਪਾਈਕਵੈਕਸ ਵੈਕਸੀਨ ਨੂੰ 

ਮਨਜ਼ੂਰੀ ਦੇਣ ਤੋਂ ਬਾਅਦ ਇਸ ਉਮਰ ਵਰਗ ਲਈ ਇਹ ਦੂਜੀ ਵੈਕਸੀਨ ਹੈ