Parmish Verma Kailash Kher ਨਾਲ ਆਏ ਨਜ਼ਰ, ਕੀ ਇਹ ਹੈ ਨਵੇਂ ਪ੍ਰੋਜੈਕਟ ਦਾ ਆਗਾਜ਼ ?

ਪੰਜਾਬੀ ਸੁਪਰਸਟਾਰ ਪਰਮੀਸ਼ ਵਰਮਾ (Parmish Verma) ਇੰਨੀਂ ਦਿਨੀਂ ਸੁਰਖੀਆਂ ਵਿੱਚ ਹਨ।

ਕੁਝ ਮਹੀਨੇ ਪਹਿਲਾਂ ਕਲਾਕਾਰ ਵੱਲੋਂ ਆਪਣੇ ਘਰ ਨਵਜੰਮੀ ਬੇਟੀ ਦਾ ਸੁਵਾਗਤ ਕੀਤਾ ਗਿਆ।

ਅੱਜ ਪਰਮੀਸ਼ ਆਪਣੇ ਹੁਨਰ ਦੇ ਦਮ ਤੇ ਦੁਨੀਆ ਭਰ ਵਿੱਚ ਰਾਜ ਕਰ ਰਹੇ ਹਨ।

ਇਸ ਵਿਚਕਾਰ ਹੀ ਪਰਮੀਸ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ,

ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੰਜਾਬੀ ਸਟਾਰ ਦਰਸ਼ਕਾਂ ਲਈ ਜਲਦ ਹੀ ਕੁਝ ਖਾਸ ਅਤੇ ਨਵਾਂ ਲੈ ਕੇ ਪੇਸ਼ ਹੋਣਗੇ।

ਅਦਾਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ,

"ਅੱਜ ਕੈਲਾਸ਼ ਖੇਰ ਸਰ ਨੂੰ ਮਿਲਣ ਦਾ ਮੌਕਾ ਮਿਲਿਆ, ਮੈਂ ਦੱਸ ਨਹੀਂ ਸਕਦਾ ਕਿ ਉਨ੍ਹਾਂ ਨੂੰ ਮਿਲ ਕੇ ਮੈਂ ਕਿੰਨਾ ਖੁਸ਼ ਹਾਂ। ਉਹ ਬਹੁਤ ਹੀ ਨਿਮਾਣੇ ਸੁਭਾਅ ਦੇ ਨੇਕ ਦਿਲ ਇਨਸਾਨ ਹਨ। ਉਨ੍ਹਾਂ ਦੇ ਲਈ ਬਹੁਤ ਪਿਆਰ ਤੇ ਆਦਰ।"