ਰੇਲਵੇ ਵੱਲੋ ਜਾਰੀ ਇਕ ਬਿਆਨ ‘ਚ ਦੱਸਿਆ ਕਿ ਫੌਜ ਵਿੱਚ ਭਰਤੀ ਸਬੰਧੀ ਅਗਨੀਪਥ ਯੋਜਨਾ ਦੇ ਵਿਰੋਧ ਕਾਰਨ ਅੱਜ 500 ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿੱਤੀਆਂ
ਗਈਆਂ ਹਨ, ਮਿਲੀ ਹੋਈ ਜਾਣਕਾਰੀ ਅਨੁਸਾਰ 539 ਟਰੇਨਾਂ ਪ੍ਰਭਾਵਿਤ ਹੋਈਆਂ, 529 ਰੇਲਗੱਡੀਆਂ ਰੱਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ 181 ਮੇਲ/ਐਕਸਪ੍ਰੈੱਸ ਰੇਲਗੱਡੀਆਂ ਅਤੇ 348 ਯਾਤਰੀ ਰੇਲਗੱਡੀਆਂ ਸ਼ਾਮਲ ਹਨ। ਰੇਲਵੇ ਨੇ 4 ਮੇਲ/ਐਕਸਪ੍ਰੈੱਸ ਟਰੇਨਾਂ ਨੂੰ ਵੀ ਅੰਸ਼ਿਕ ਤੌਰ ’ਤੇ ਰੱਦ ਕਰ ਦਿੱਤਾ ਹੈ।
ਦੂਜੇ ਪਾਸੇ ਅਗਨੀਪਥ’ ਯੋਜਨਾ ਖ਼ਿਲਾਫ਼ ਦੇਸ਼ ਭਰ ’ਚ ਚੱਲ ਰਹੇ ਰੋਸ ਮੁਜ਼ਾਹਰਿਆਂ ਦੌਰਾਨ ,ਭਾਰਤ ਦੀਆਂ ਤਿੰਨੋਂ ਸੈਨਾਵਾਂ ਨੇ ਇਹ ਯੋਜਨਾ ਵਾਪਸ ਲੈਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ. ਯੋਜਨਾ ਖ਼ਿਲਾਫ਼ ਮੁਜ਼ਾਹਰਿਆਂ ਦੌਰਾਨ ਹਿੰਸਾ ਤੇ ਅੱਗਜ਼ਨੀ ’ਚ ਸ਼ਾਮਲ ਨੌਜਵਾਨ ਫੌਜ ’ਚ ਭਰਤੀ ਨਹੀਂ ਕੀਤੇ ਜਾਣਗੇ।
ਜਿਹੜੇ ਵੀ ਅਗਨੀਪਥ ਯੋਜਨਾ ਤਹਿਤ ਭਾਰਤੀ ਫੌਜ ਦਾ ਹਿੱਸਾ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਹਿੰਸਾ ’ਚ ਸ਼ਾਮਲ ਨਾ ਹੋਣ ਸਬੰਧੀ ਸਰਟੀਫਿਕੇਟ ਦੇਣਾ ਪਵੇਗਾ।’
ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜੰਤਰ-ਮੰਤਰ ‘ਤੇ ਸਿਰਫ 1,000 ਨੂੰ ਪ੍ਰਦਰਸ਼ਨ ਕਰਨ ਦੀ ਇਜਾਜ਼ਤ:
ਕਾਂਗਰਸ ਦੇ ‘ਸਤਿਆਗ੍ਰਹਿ’ ‘ਤੇ ਦਿੱਲੀ ਪੁਲਿਸ
ਦਿੱਲੀ ਪੁਲਿਸ ਨੇ ਕਾਂਗਰਸ ਨੂੰ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਪਰ 1,000 ਤੋਂ ਵੱਧ ਲੋਕਾਂ ਨੂੰ ਇਜਜ਼ਾਤ ਨਹੀਂ ਹੋਵੇਗੀ।
ਹਾਵੜਾ ਸਟੇਸ਼ਨ, ਹਾਵੜਾ ਬ੍ਰਿਜ, ਸੰਤਰਾਗਾਚੀ ਜੰਕਸ਼ਨ, ਸ਼ਾਲੀਮਾਰ ਰੇਲਵੇ ਸਟੇਸ਼ਨ ਅਤੇ ਹੋਰ ਥਾਵਾਂ ‘ਤੇ ਫੌਜ ਤਾਇਨਾਤ ਹੈ,ਸੂਤਰਾਂ ਅਨੁਸਾਰ ਕਈ ਥਾਵਾਂ ‘ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।