ਪੰਜਾਬ ਵਜ਼ਾਰਤ ‘ਚ 5 ਹੋਰ ਨਵੇਂ ਮੰਤਰੀ ਸ਼ਾਮਲ ਹੋ ਗਏ ਹਨ ਜਿਸ ਤੋਂ ਬਾਅਦ ਹੁਣ 6 ਜੁਲਾਈ ਨੂੰ ਨਵੇਂ ਕੈਬਨਿਟ ਮੰਤਰੀਆਂ ਸਮੇਤ ਪਹਿਲੀ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ। ਜਿਸ ‘ਚ ਅਹਿਮ ਫੈਸਲੇ ਲਏ ਜਾ ਸਕਦੇ ਹਨ ਅਤੇ ਇਹ ਵੀ ਹੋ ਸਕਦਾ ਹੈ ਕਿ ਇਸ ਤੋਂ ਬਾਅਦ ਮੰਤਰੀਆਂ ਨੂੰ ਮਹਿਕਮਿਆਂ ਦੀ ਵੰਡ ਕੀਤੀ ਨਵੇਂ ਕੈਬਨਿਟ ‘ਚ 5 ਨਵੇਂ ਬਣੇ ਮੰਤਰੀਆਂ ਨੂੰ ਮਹਿਕਮੇ ਵੰਡੇ ਗਏ ਹਨ।
ਪੰਜਾਬ ਸਰਕਾਰ ਦੇ ਪਹਿਲੇ ਮੰਤਰੀ ਮੰਡਲ ਵਿਸਥਾਰ ‘ਚ ਇੱਕ ਵਾਰ ਫਿਰ ਹਲਕਾ ਖਰੜ ਨੂੰ ਅਹਿਮੀਅਤ ਦਿੰਦਿਆਂ ਪੰਜਾਬੀ ਗਾਇਕਾ ਤੇ ਵਿਧਾਇਕਾ ਅਨਮੋਲ ਗਗਨ ਮਾਨ ਨੂੰ ਮੰਤਰੀ ਬਣਾਇਆ ਗਿਆ ਹੈ, ਜਿਸ ਕਰਕੇ ਪੂਰੇ ਇਲਾਕੇ ‘ਚ ਖੁਸ਼ੀ ਦਾ ਮਾਹੌਲ ਹੈ।ਵਿਧਾਨ ਸਭਾ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਨੇ ਵੀ ਖਰੜ ਵਿਧਾਨ ਸਭਾ ਹਲਕੇ ‘ਚ ਅਨਮੋਲ ਗਗਨ ਮਾਨ ਲਈ ਘਰ ਘਰ ਪ੍ਰਚਾਰ ਕੀਤਾ ਸੀ।ਪਾਰਟੀ ਦੇ ਪ੍ਰਚਾਰ ਲਈ ਅਨਮੋਲ ਗਗਨ ਮਾਨ ਨੇ ਗੀਤ ਵੀ ਤਿਆਰ ਕੀਤਾ।
ਅਨਮੋਲ ਗਗਨ ਮਾਨ ਦਾ ਜਨਮ 1990 ‘ਚ ਮਾਨਸਾ ‘ਚ ਹੋਇਆ ਸੀ।ਉਨਾਂ੍ਹ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ।ਇਸ ਤੋਂ ਬਾਅਦ ਉਨਾਂ੍ਹ ਨੇ ਮਾਡਲਿੰਗ ਤੋਂ ਬਾਅਦ ਗਾਇਕੀ ‘ਚ ਕਰੀਅਰ ਬਣਾਇਆ।ਅਨਮੋਲ ਗਗਨ ਮਾਨ ਦਾ ਪੰਜਾਬੀ ਗਾਇਕੀ ਤੋਂ ਮੰਤਰੀ ਬਣਨ ਤੱਕ ਦਾ ਸਫ਼ਰ ਕਾਫੀ ਚੰਗਾ ਰਿਹਾ।ਉਹ ਸਾਲ 2020 ‘ਚ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋਏ ਸਨ ਤੇ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਗਿੱਲ ਨੂੰ ਕਰੀਬ 37,718 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜੀਆਂ।
ਵਿਧਾਨ ਸਭਾ ਦੀਆਂ ਚੋਣਾਂ ‘ਚ ਵੀ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ।
ਅਨਮੋਲ ਗਗਨ ਮਾਨ ਦਾ ਗਾਇਕੀ ਦੌਰ
ਜ਼ਿਕਰਯੋਗ ਹੈ ਕਿ ਸਿਆਸਤ ‘ਚ ਆਉਣ ਤੋਂ ਪਹਿਲਾਂ ਅਨਮੋਲ ਗਗਨ ਮਾਨ ਪੰਜਾਬ ਦੀ ਮਸ਼ਹੂਰ ਗਾਇਕਾ ਸੀ।ਜਿਨਾਂ੍ਹ ਨੇ ਆਪਣੇ ਪੰਜਾਬੀ ਗੀਤਾਂ ਨਾਲ ਲੋਕਾਂ ਦੇ ਦਿਲਾਂ ‘ਤੇ ਆਪਣੀ ਛਾਪ ਛੱਡੀ ਸੀ।ਅਨਮੋਲ ਗਗਨ ਮਾਨ ਨੇ ਪੰਜਾਬੀ ਇੰਡਸਟਰੀ ਨੂੰ ਆਪਣੇ ਕਈ ਮਸ਼ਹੂਰ ਗਾਣੇ ਦਿੱਤੇ ਜਿਵੇਂ ਕਿ, ਸ਼ੇਰਨੀ, ਘੈਂਟ ਪਰਪੋਜ਼, ਸੂਟ, ਕੋਕਾ ਵਰਸਿਜ਼ ਕੋਲਾ, ਪਸੰਦ ਤੇਰੀ, ਵਲਾਂ ਵਾਲੀ ਪੱਗ, ਕਾਲਾ ਸ਼ੇਰ, ਯਾਰ-ਮਾਰ, ਕੁੰਡੀ ਮੁੱਛ, ਫਾਈਰ, ਵਹਿਮ, ਵੈਲੀ, ਪਤੰਦਰ, ਸ਼ੌਕੀਨ ਜੱਟ, ਨਖਰੋ, ਗੱਲ ਚੱਕਵੀ ਆਦਿ ਗਾਣਿਆਂ ਨਾਲ ਪੰਜਾਬੀ ਇੰਡਸਟਰੀ ਅਨਮੋਲ ਗਗਨ ਮਾਨ ਨੇ ਆਪਣੀ ਪਛਾਣ ਬਣਾਈ।ਅੱਜ ਉਹ ਕਿਸੇ ਜਾਣ-ਪਛਾਣ ਦੇ ਮੁਹਤਾਜ਼ ਨਹੀਂ ਹਨ।