ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਬੁਲ ਹਵਾਈ ਅੱਡੇ ’ਤੇ ਫਸੇ 22 ਲੋਕਾਂ ਦੇ ਸੰਪਰਕ ਨੰਬਰ ਵਿਦੇਸ਼ ਮੰਤਰਾਲੇ ਨਾਲ ਸਾਂਝੇ ਕਰਦਿਆਂ ਅਪੀਲ ਕੀਤੀ ਹੈ ਕਿ ਇਹਨਾਂ ਲੋਕਾਂ ਨੁੰ ਵੀ ਗੁਰਦੁਆਰਾ ਸਾਹਿਬ ਵਿਚ ਸ਼ਿਫਟ ਕਰਵਾਇਆ ਜਾਵੇਗਾ।
अफ़ग़ानिस्तान में हिंदू और सिख लोग दहशत के माहौल में हैं
वो एम्बैसी से भी संपर्क नहीं बना पा रहे हैंमेरी @DrSJaishankar जी से विनती है कि गुरुद्वारा करते परवान साहिब में शरण ले रहे और एम्बेसी के पास होटलों में रह रहे हिंदू सिख लोगों को भारत वापस लाने के लिए प्रयास किए जाएं pic.twitter.com/F0stX6lZLn
— Manjinder Singh Sirsa (@mssirsa) August 17, 2021
ਇਕ ਵੀਡੀਓ ਵਿਚ ਸਿਰਸਾ ਨੇ ਦੱਸਿਆ ਕਿ ਦੇਰ ਰਾਤ ਤਾਲਿਬਾਨ ਨੇ ਕਾਬੁਲ ਹਵਾਈ ਅੱਡਾ ਖਾਲੀ ਕਰਵਾਇਆ ਹੈ। ਹਵਾਈ ਅੱਡੇ ਦੇ ਬਾਹਰ 4 ਲੱਖ ਦੇ ਕਰੀਬ ਲੋਕ ਹਨ। ਤਾਲਿਬਾਨ ਦਾ ਰਵੱਈਆ ਲੋਕਾਂ ਨਾਲ ਬਹੁਤ ਚੰਗਾ ਸੀ ਪਰ ਲੋਕ ਦਹਿਸ਼ਤ ਵਿਚ ਹਨ। ਉਹਨਾਂ ਕਿਹਾ ਕਿ ਇਹਨਾਂ 22 ਲੋਕਾਂ ਨੁੰ ਵੀ ਗੁਰਦੁਆਰਾ ਸਾਹਿਬ ਵਿਚ ਸ਼ਿਫਟ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਇਹਨਾਂ ਨੂੰ ਇਥੋਂ ਕੱਢਣ ਲੱਗਿਆਂ ਸਾਰਿਆਂ ਨੁੰ ਇਕੱਠਿਆਂ ਕੱਢ ਲਿਆ ਜਾਵੇ।
ਸਿਰਸਾ ਨੇ ਹਵਾਈ ਅੱਡੇ ’ਤੇ ਫਸੇ ਲੋਕਾਂ ਦੀ ਵੀਡੀਓ ਵੀ ਸਾਂਝੀ ਕੀਤੀ ਹੈ।
These 17 Indians are stranded at Kabul airport and they desperately need our help. I am getting repeated calls from Kabul from this group. Could we pls rescue them and bring them back to India along with other Indians @DrSJaishankar Ji pic.twitter.com/1lPnA1AUTa
— Manjinder Singh Sirsa (@mssirsa) August 16, 2021
ਉਹਨਾਂ ਇਹ ਵੀ ਦੱਸਿਆ ਕਿ ਅਫਗਾਨਿਸਤਾਨ ਦੇ ਵੱਖ ਵੱਖ ਇਲਾਕਿਆਂ ਵਿਚੋਂ 320 ਲੋਕ ਗੁਰਦੁਆਰਾ ਸਾਹਿਬ ਵਿਚ ਠਹਿਰੇ ਹੋਏ ਹਨ। ਲੋਕਾਂ ਨੂੰ ਲੱਗਦਾ ਹੈ ਕਿ ਤਾਲਿਬਾਨ ਸਰਕਾਰ ਬਣਨ ’ਤੇ ਉਹਨਾਂ ਦੀ ਜਾਨ ਨੁੰ ਖ਼ਤਰਾ ਹੈ