ਸੋਮਵਾਰ, ਮਈ 18, 2026 12:49 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਅਫ਼ਗ਼ਾਨਿਸਤਾਨ ’ਚ ਨਵੀਂ ਸਰਕਾਰ ਦੇ ਗਠਨ ਲਈ ਯਤਨ ਤੇਜ਼

by propunjabtv
ਅਗਸਤ 19, 2021
in ਦੇਸ਼, ਵਿਦੇਸ਼
0

ਅਫ਼ਗ਼ਾਨਿਸਤਾਨ ‘ਚ ਤਾਲਿਬਾਨੀ ਲੜਾਕਿਆਂ ਦਾ ਕਬਜ਼ਾ ਹੁੰਦੇ ਹੀ ਮੁਲਕ ਵਿਚ ਨਵੀਂ ਸਰਕਾਰ ਦੇ ਗਠਨ ਲਈ ਯਤਨ ਤੇਜ਼ ਹੋ ਗਏ ਹਨ। ਤਾਲਿਬਾਨ ਦੇ ਸਭ ਤੋਂ ਤਾਕਤਵਾਰ ਅਖਵਾਉਂਦੇ ਧੜੇ ‘ਹੱਕਾਨੀ ਨੈੱਟਵਰਕ ਦਹਿਸ਼ਤੀ ਸਮੂਹ’ ਦੇ ਸੀਨੀਅਰ ਆਗੂ ਤੇ ਤਾਲਿਬਾਨੀ ਕਮਾਂਡਰ ਅਨਸ ਹੱਕਾਨੀ ਨੇ ਅੱਜ ਸਾਬਕਾ ਅਫ਼ਗ਼ਾਨ ਸਦਰ ਹਾਮਿਦ ਕਰਜ਼ਈ ਨਾਲ ਮੁਲਾਕਾਤ ਕਰਕੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਮੀਟਿੰਗ ਵਿੱਚ ਕਰਜ਼ਈ ਤੋਂ ਇਲਾਵਾ ਅਮਨ ਕੌਂਸਲ ਦੇ ਚੀਫ਼ ਅਬਦੁੱਲਾ ਅਬਦੁੱਲਾ ਵੀ ਮੌਜੂਦ ਸਨ। ਚੇਤੇ ਰਹੇ ਕਿ ਤਾਲਿਬਾਨ ਦੇ ਸਿਖਰਲੇ ਆਗੂਆਂ ਨੇ ਲੰਘੇ ਦਿਨ ਦਾਅਵਾ ਕੀਤਾ ਸੀ ਕਿ ਨਵੀਂ ਅਫ਼ਗਾਨ ਸਰਕਾਰ ਵਿੱਚ ਸਾਰੀਆਂ ਧਿਰਾਂ ਨੂੰ ਸ਼ਾਮਲ ਕੀਤਾ ਜਾਵੇਗਾ ਤੇ ਇਹੀ ਵਜ੍ਹਾ ਹੈ ਕਿ ਤਾਲਿਬਾਨ ਨੇ ਸਰਕਾਰ ਦੇ ਗਠਨ ਲਈ ਗੈਰ-ਤਾਲਿਬਾਨੀ ਆਗੂਆਂ ਨਾਲ ਸੰਵਾਦ ਦਾ ਅਮਲ ਵਿੱਢਿਆ ਹੈ।

ਸਾਬਕਾ ਅਫ਼ਗ਼ਾਨ ਸਦਰ ਕਰਜ਼ਈ ਦੇ ਤਰਜਮਾਨ ਨੇ ਕਿਹਾ ਕਿ ਅਨਸ ਹੱਕਾਨੀ ਨਾਲ ਸ਼ੁਰੂਆਤੀ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਤੇ ਆਉਂਦੇ ਦਿਨਾਂ ਵਿੱਚ ਤਾਲਿਬਾਨ ਦੇ ਸਿਖਰਲੇ ਸਿਆਸੀ ਆਗੂ ਮੁੱਲਾ ਅਬਦੁਲ ਗ਼ਨੀ ਬਰਾਦਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਅਮਰੀਕਾ ਨੇ ਸਾਲ 2012 ਵਿੱਚ ਹੱਕਾਨੀ ਨੈੱਟਵਰਕ ਨੂੰ ਦਹਿਸ਼ਤੀ ਸਮੂਹ ਐਲਾਨ ਦਿੱਤਾ ਸੀ ਤੇ ਇਸ ਜਥੇਬੰਦੀ ਦੇ ਨਵੀਂ ਸਰਕਾਰ ਦਾ ਹਿੱਸਾ ਬਣਨ ਨਾਲ ਭਵਿੱਖੀ ਸਰਕਾਰ ’ਤੇ ਕੌਮਾਂਤਰੀ ਪਾਬੰਦੀਆਂ ਲੱਗਣ ਦੇ ਆਸਾਰ ਬਣ ਸਕਦੇ ਹਨ। ਹਾਮਿਦ ਕਰਜ਼ਈ ਤੇ ਅਬਦੁੱਲਾ ਅਬਦੁੱਲਾ ਦੀ ਅਨਸ ਹੱਕਾਨੀ ਨਾਲ ਮੀਟਿੰਗ ਤੋਂ ਜਾਣੂ ਸੂਤਰਾਂ ਨੇ ਮੀਟਿੰਗ ਵਿੱਚ ਹੋਈ ਗੱਲਬਾਤ ਬਾਰੇ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ ਹੈ। ਹੱਕਾਨੀ ਨੈੱਟਵਰਕ ਤਾਲਿਬਾਨ ਦੇ ਅਹਿਮ ਧੜਿਆਂ ’ਚੋਂ ਇਕ ਹੈ, ਜਿਸ ਨੇ ਐਤਵਾਰ ਨੂੰ ਰਾਜਧਾਨੀ ਕਾਬੁਲ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਹੱਕਾਨੀ ਨੈੱਟਵਰਕ ਦਾ ਬੇਸ ਮੁਲਕ ਦੀ ਪਾਕਿਸਤਾਨ ਨਾਲ ਲਗਦੀ ਸਰਹੱਦ ਹੈ ਤੇ ਪਿਛਲੇ ਕੁਝ ਸਾਲਾਂ ਵਿਚ ਅਫ਼ਗ਼ਾਨਿਸਤਾਨ ’ਚ ਹੋਏ ਸਭ ਤੋਂ ਘਾਤਕ ਦਹਿਸ਼ਤੀ ਹਮਲਿਆਂ ਪਿੱਛੇ ਇਸੇ ਦਾ ਹੱਥ ਹੈ। ਤਿੰਨ ਦਹਾਕੇ ਪਹਿਲਾਂ ਤਾਲਿਬਾਨ ਸਰਕਾਰ ਵਿੱਚ ਸਿੱਖਿਆ ਮੰਤਰੀ ਰਹੇ ਆਮਿਰ ਖ਼ਾਨ ਮੁੱਤਾਕੀ ਨੇ ਅਫ਼ਗ਼ਾਨ ਸਦਰ ਅਸ਼ਰਫ਼ ਗਨੀ ਦੇ ਮੁਲਕ ਛੱਡ ਕੇ ਭੱਜਣ ਤੋਂ ਪਹਿਲਾਂ ਹੀ ਮੁਲਕ ਦੇ ਗੈਰ-ਤਾਲਿਬਾਨੀ ਆਗੂਆਂ ਨਾਲ ਰਾਬਤਾ ਸ਼ੁਰੂ ਕਰ ਦਿੱਤਾ ਸੀ।

Tags: AfghanistanEffortsgovernment'intensified
Share199Tweet124Share50

Related Posts

ਸਕੂਲਾਂ ਦੇ ਸਮੇਂ ‘ਚ ਹੋਇਆ ਬਦਲਾਅ, ਜਾਣੋ ਹੁਣ ਕਿੰਨੇ ਵਜੇ ਲੱਗਿਆ ਕਰਨਗੇ ਸਕੂਲ

ਮਈ 18, 2026

ਪ੍ਰਧਾਨ ਮੰਤਰੀ ਆਪ ਵਿਦੇਸ਼ਾਂ ਵਿੱਚ ਘੁੰਮ ਰਹੇ ਹਨ ਅਤੇ ਦੇਸ਼ ਦੇ ਲੋਕਾਂ ਨੂੰ ਬੱਚਤ ਕਰਨ ਦੀ ਸਲਾਹ ਦੇ ਰਹੇ: CM ਭਗਵੰਤ ਮਾਨ

ਮਈ 17, 2026

ਸਕੂਲਾਂ ‘ਚ ਕੱਲ੍ਹ ਤੋਂ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ; ਜਾਣੋ ਇਸ ਵਾਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ

ਮਈ 16, 2026

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

ਮਈ 16, 2026

UAE ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਨੇ ਕੀਤਾ ਸਵਾਗਤ

ਮਈ 15, 2026

NEET ਪੇਪਰ ਲੀਕ ਤੋਂ ਬਾਅਦ ਸਿੱਖਿਆ ਮੰਤਰੀ ਨੇ ਵੱਡਾ ਐਲਾਨ, ਕਿਹਾ. . .

ਮਈ 15, 2026
Load More

Recent News

ਸਕੂਲਾਂ ਦੇ ਸਮੇਂ ‘ਚ ਹੋਇਆ ਬਦਲਾਅ, ਜਾਣੋ ਹੁਣ ਕਿੰਨੇ ਵਜੇ ਲੱਗਿਆ ਕਰਨਗੇ ਸਕੂਲ

ਮਈ 18, 2026

ਗੁਰਦਾਸਪੁਰ ਵਿਖੇ ਗ੍ਰਨੇਡ ਸੁੱਟਣ ਦੇ ਮਾਮਲੇ ‘ਚ ਤਿੰਨ ਮੁਲਜ਼ਮ ਗ੍ਰਿਫ਼ਤਾਰ; ਮੁਲਜ਼ਮਾਂ ਕੋਲੋਂ ਇੱਕ ਹੋਰ ਗ੍ਰਨੇਡ ਬਰਾਮਦ

ਮਈ 18, 2026

ਆਪ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਐਸਆਈਆਰ ਅਭਿਆਸ ਨੂੰ ਲੈ ਕੇ ਜਤਾਈ ਚਿੰਤਾ

ਮਈ 18, 2026

’ਸਾਇਲੈਂਟ ਕਿਲਰ’ ਹਾਈਪਰਟੈਨਸ਼ਨ ਖ਼ਿਲਾਫ਼ ਪੰਜਾਬ ਦੀ ਲੜਾਈ ਮਜ਼ਬੂਤ — ਰੋਕਥਾਮ, ਸ਼ੁਰੂਆਤੀ ਪਛਾਣ ਅਤੇ ਕੈਸ਼ਲੈੱਸ ਇਲਾਜ ’ਤੇ ਜ਼ੋਰ

ਮਈ 18, 2026

IPL 2026 : ਪੰਜਾਬ ਦੀ ਟੀਮ ਨੇ ਲਗਾਤਾਰ ਛੇਵਾਂ ਮੈਚ ਹਾਰਿਆ

ਮਈ 17, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.