ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰੇ ਦੇ ਦੂਜੇ ਦਿਨ ਜਲੰਧਰ ‘ਚ ਟ੍ਰੇਡਰਸ ਦੇ ਨਾਲ ਮੁਲਾਕਾਤ ਕੀਤੀ।ਇਸ ਦੌਰਾਨ ਉਨਾਂ੍ਹ ਨੇ ਵਪਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨਾਂ੍ਹ ਨੂੰ 24 ਘੰਟੇ ਬਿਜਲੀ ਮਿਲੇਗੀ।ਉਨਾਂ੍ਹ ਨੇ ਕਿਹਾ ਕਿ ਇੱਕ ਮੌਕਾ ਸਾਨੂੰ ਵੀ ਦੇ ਕੇ ਦੇਖੋ।ਤੁਹਾਨੂੰ ਪੰਜਾਬ ਦੀ ਤਰੱਕੀ ‘ਚ ਸਾਂਝੇਦਾਰੀ ਲਈ ਇੱਕ ਮੌਕਾ ਦੇ ਰਿਹਾ ਹਾਂ।ਸਾਡੀ ਸਰਕਾਰ ਬਣਨ ‘ਤੇ ਪੁਰਾਣੇ ਕਾਨੂੰਨਾਂ ‘ਚ ਸੁਧਾਰ ਕੀਤਾ ਜਾਵੇਗਾ।ਜੋ ਜ਼ਰੂਰੀ ਨਹੀਂ ਹੈ ਉਨਾਂ੍ਹ ਕਾਨੂੰਨਾਂ ਨੂੰ ਖਤਮ ਕਰ ਦਿੱਤਾ ਜਾਵੇਗਾ।