20 ਨਵੰਬਰ ਯਾਨੀ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦਾ ਦੌਰਾ ਕਰ ਰਹੇ ਸਨ, ਜਿਸ ਦੌਰਾਨ ਕੇਜਰੀਵਾਲ ਨੇ ‘ਮਿਸ਼ਨ ਪੰਜਾਬ’ ਸ਼ੁਰੂ ਕਰਨ ਅਤੇ ਪੰਜਾਬ ਦੇ ਲੋਕਾਂ ਲਈ ਤੀਜੀ ਵਾਰ ਗਾਰੰਟੀ ਦੇਣ ਲਈ ਮੋਗਾ ਆਉਣਾ ਸੀ। ਪਰ ਹੁਣ ਕੇਜਰੀਵਾਲ ਦਾ ਕੱਲ ਦਾ ਦੌਰਾ 2 ਦਿਨਾਂ ਲਈ ਟਾਲ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਤਿੰਨ ਕਿਸਾਨ ਕਾਨੂੰਨ ਰੱਦ ਹੋਣ ‘ਤੇ ਕਿਸਾਨਾਂ ‘ਚ ਖੁਸ਼ੀ ਦੀ ਲਹਿਰ ਹੈ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਕਿਸਾਨਾਂ ਦੇ ਜਸ਼ਨ ‘ਚ ਸ਼ਾਮਿਲ ਹੋਣਗੇ, ਇਸੇ ਲਈ ਹੁਣ ਅਰਵਿੰਦ ਕੇਜਰੀਵਾਲ ਪੰਜਾਬ ਆਉਣਗੇ | 22 ਨਵੰਬਰ ਨੂੰ ‘ਮਿਸ਼ਨ ਪੰਜਾਬ’ ਸ਼ੁਰੂ ਕਰਕੇ ਤੀਜੀ ਵਾਰੰਟੀ ਦੇਣਗੇ।