ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਇਨ੍ਹੀਂ ਦਿਨੀਂ ਆਪਣੇ ਦੋ ਦਿਨੀਂ ਪੰਜਾਬ ਦੌਰੇ ‘ਤੇ ਹਨ।ਅੱਜ ਉਹ ਅੰਮ੍ਰਿਤਸਰ ‘ਚ ਵਕੀਲਾਂ ਦੇ ਨਾਲ ਗੱਲਬਾਤ ਕਰਨ ਪਹੁੰਚੇ।ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਉਹ ਇੱਥੇ ਰਿਸ਼ਤੇ ਬਣਾਉਣ ਆਏ ਹਨ।
ਉਨ੍ਹਾਂ ਨੇ ਪੰਜਾਬ ਦੇ ਵਕੀਲਾਂ ਨੂੰ ਸੱਦਾ ਦਿੰਦੇ ਹੋਏ ਕਿਹਾ ਕਿ ਉਹ ਸਾਡੀ ਆਮ ਆਦਮੀ ਪਾਰਟੀ ਜੁਆਇੰਨ ਕਰ ਲੈਣ ਅਸੀਂ ਮਿਲ ਕੇ ਸਰਕਾਰ ਚਲਾਵਾਂਗੇ।ਦੂਜੇ ਪਾਸੇ ਵਕੀਲਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੇਜਰੀਵਾਲ ਨੇ ਵਕੀਲਾਂ ਨੂੰ ਮੈਡੀਕਲ ਇੰਸ਼ੋਰੇਂਸ ਅਤੇ ਚੈਂਬਰ ਦੀ ਗਾਰੰਟੀ ਵੀ ਦਿੱਤੀ ਅਤੇ ਕਿਹਾ ਕਿ ਉਹ ਵਕੀਲਾਂ ਦੀਆਂ ਸਾਰੀਆਂ ਸਮੱਸਿਆਂ ਹੱਲ ਕਰਨਗੇ।