ਪੰਜਾਬ ਦੇ ਕੈਬਨਿਟ ਮੰਤਰੀ ਰਾਜਾ ਵੜਿੰਗ ਦੇ ਬੱਸਾਂ ਉਤੇ ਐਕਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਅੱਜ ਲੁਧਿਆਣਾ ਵਿਖੇ ਸਿਟੀ ਬੱਸਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਕੀਤਾ ਗਿਆ ਪ੍ਰਦਰਸ਼ਨ ਝਾੜੂ ਨਾਲ ਸਾਫ ਕੀਤੀਆਂ ਸਿਟੀ ਬੱਸਾਂ,,ਕੇਹਾ ਕਰੋੜਾਂ ਦੀ ਲਾਗਤ ਨਾਲ ਪੰਜਾਬ ਸਰਕਾਰ ਅਣਦੇਖਾ ਕਰ ਰਹੀ ਹੈ ਖਰੀਦੀਆਂ ਬੱਸਾਂ ਨੂੰ ।
ਪੰਜਾਬ ਕੈਬਨਿਟ ਮੰਤਰੀ ਰਾਜਾ ਵੜਿੰਗ ਦਾ ਬੱਸਾਂ ਉਤੇ ਐਕਸ਼ਨ ਨੂੰ ਲੈਣ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਦੇ ਖਿਲਾਫ਼ ਸਿਟੀ ਬੱਸਾਂ ਦੀ ਅਣਦੇਖੀ ‘ਤੇ ਮੋਰਚਾ ਖੋਲ ਦਿੱਤਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕਰੋੜਾਂ ਦੀ ਲਾਗਤ ਨਾਲ ਖਰੀਦੀਆਂ । ਸਿਟੀ ਬੱਸਾਂ ਨੂੰ ਪੰਜਾਬ ਸਰਕਾਰ ਮਿੱਟੀ ਚ ਰੁਲ ਰਹੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਗਰ ਪੰਜਾਬ ਸਰਕਾਰ ਇਨ੍ਹਾਂ ਸਿਟੀ ਬੱਸਾਂ ਨੂੰ ਚਲਾਉਂਦੀ ਹੈ ਤਾਂ ਉਹ ਜਿੱਥੇ ਆਮ ਲੋਕਾਂ ਨੂੰ ਸਹੂਲਤ ਦੇਵੇਗੀ।
ਉਥੇ ਹੀ ਦੂਜੇ ਪਾਸੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੀ ਨੌਕਰੀਆਂ ਮਿਲਣਗੀਆਂ ,, ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਉਹ ਸਰਕਾਰੀ ਅਤੇ ਨਿੱਜੀ ਬੱਸਾਂ ਉੱਤੇ ਐਕਸ਼ਨ ਲੈ ਰਹੇ ਨੇ ਉੱਥੇ ਹੀ ਉਹ ਲੁਧਿਆਣਾ ਨਗਰ ਨਿਗਮ ਦੇ ਹੇਠ ਆਉਂਦੀਆਂ ਸਿਟੀ ਬੱਸਾਂ ਨੂੰ ਵੀ ਜਲਦ ਤੋਂ ਜਲਦ ਉਸ ਦਾ ਹੱਲ ਕਰਨ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕੀਂ ਇਸ ਦੀ ਸਹੂਲਤ ਲੈ ਸਕਣ।