ਅੱਜਕੱਲ੍ਹ ਜਿਥੇ ਰੋਜ਼ ਹੀ ਡਾਟਾ ਲੀਕ ਹੋਣ ਅਤੇ ਖ਼ਾਤੇ ਖਾਲ੍ਹੀ ਹੋਣ ਦੀ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੀ ਸਥਿਤੀ ਵਿਚ ਜੇ ਅਧਾਰ ਕਾਰਡ ਗਲਤ ਹੱਥਾਂ ‘ਚ ਲੱਗ ਜਾਂਦਾ ਹੈ, ਤਾਂ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਸਮੱਸਿਆ ਨੂੰ ਠੱਲ੍ਹ ਪਾਉਣ ਲਈ ਯੂ.ਆਈ.ਡੀ.ਏ.ਆਈ. ਨੇ ਇੱਕ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਹੈ, ਜਿਸ ਨਾਲ ਆਧਾਰ ਕਾਰਡ ਨੂੰ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਆਧਾਰ ਕਾਰਡ ਨੂੰ ਸੁਰੱਖਿਅਤ ਕਰਨ ਲਈ ਆਪਣੇ ਰਜਿਸਟਰਡ ਫੋਨ ਨੰਬਰ ‘ਤੇ GETOTP ਲਿਖ ਕੇ 1947 ‘ਤੇ SMS ਭੇਜ ਦਿਓ
ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ ‘ਤੇ ਓ.ਟੀ.ਪੀ. ਆਵੇਗਾ, LOCKUID ਆਧਾਰ ਨੰਬਰ ਲਿਖ ਕੇ ਇਸਨੂੰ ਫਿਰ 1947 ‘ਤੇ ਭੇਜੋ।
ਅਜਿਹਾ ਕਰਨ ਨਾਲ ਤੁਹਾਡਾ ਆਧਾਰ ਨੰਬਰ ਲਾਕ ਹੋ ਜਾਵੇਗਾ।
ਇਕ ਵਾਰ ਜਦੋਂ ਆਧਾਰ ਕਾਰਡ ਨੂੰ ਲਾਕ ਕਰ ਦਿੱਤਾ ਜਾਂਦਾ ਹੈ, ਕੋਈ ਵੀ ਤੁਹਾਡੀ ਆਗਿਆ ਤੋਂ ਬਿਨਾਂ ਇਸ ਦੀ ਵਰਤੋਂ ਨਹੀਂ ਕਰ ਸਕੇਗਾ। ਹੈਕਰ ਵੀ ਆਧਾਰ ਵੈਰੀਫਿਕੇਸ਼ਨ ਨਹੀਂ ਕਰ ਸਕਣਗੇ। ਇਸ ਸਹੂਲਤ ਨਾਲ ਤੁਹਾਡਾ ਆਧਾਰ ਕਾਰਡ ਸੁਰੱਖਿਅਤ ਹੋ ਜਾਵੇਗਾ।
ਆਧਾਰ ਕਾਰਡ ਨੂੰ ਅਨਲਾਕ ਕਰਨ ਦਾ ਤਰੀਕਾ
ਆਧਾਰ ਕਾਰਡ ਨੂੰ ਅਨਲਾਕ ਕਰਨ ਲਈ ਆਪਣੇ ਫੋਨ ਤੋਂ GETOTP ਲਿਖ ਕੇ 1947 ਨੰਬਰ ‘ਤੇ SMS ਭੇਜੋ।
OTP ਦੇ ਆਉਣ ਤੋਂ ਬਾਅਦ ਇਸ ਨੂੰ UNLOCKUID ਲਿਖ ਕੇ ਇਸਨੂੰ ਫਿਰ 1947 ਨੰਬਰ ‘ਤੇ ਭੇਜੋ।
ਅਜਿਹਾ ਕਰਨ ਨਾਲ ਤੁਹਾਡਾ ਆਧਾਰ ਕਾਰਡ ਅਨਲਾਕ ਹੋ ਜਾਵੇਗਾ।