ਟੋਕੀਓ ਉਲੰਪਿਕ 2020 ਖੇਡਾਂ ਦਾ ਮਹਾਂਕੁੰਭ 8 ਅਗਸਤ ਨੂੰ ਖਤਮ ਹੋ ਗਿਆ ਹੈ ਅਤੇ ਭਾਰਤ ਦੀ ਝੋਲੀ ਮੈਡਲ ਪਾਉਣ ਵਾਲੇ ਇਤਿਹਾਸ ਸਿਰਜਣ ਵਾਲੇ ਭਾਰਤ ਦੀ ਧਰਤੀ ‘ਤੇ ਪਰਤ ਆਏ ਹਨ।ਦਿੱਲੀ ਦੇ ਅਸ਼ੋਕਾ ਹੋਟਲ ‘ਚ ਸ਼ਾਮ 6.30 ਵਜੇ ਤੋਂ ਤਮਗਾ ਜੇਤੂ ਅਤੇ ਹੋਰ ਖਿਡਾਰੀਆਂ ਦਾ ਸਨਮਾਨ ਸਮਾਰੋਹ ਹੋਵੇਗਾ।
ਭਾਰਤ ਨੇ ਟੋਕੀਓ ਓਲੰਪਿਕਸ ਵਿੱਚ ਕੁੱਲ 7 ਮੈਡਲ ਜਿੱਤੇ ਹਨ, ਜੋ ਕਿ ਕਿਸੇ ਵੀ ਓਲੰਪਿਕ ਵਿੱਚ ਭਾਰਤ ਦਾ ਸਰਬੋਤਮ ਪ੍ਰਦਰਸ਼ਨ ਹੈ। ਇਸ ਤੋਂ ਪਹਿਲਾਂ ਭਾਰਤ ਨੇ 2012 ਲੰਡਨ ਓਲੰਪਿਕਸ ਵਿੱਚ 6 ਮੈਡਲ ਜਿੱਤੇ ਸਨ। ਇਸ ਵਾਰ ਇੱਕ ਗੋਲਡ ਮੈਡਲ ਵੀ ਭਾਰਤ ਦੇ ਖਾਤੇ ਵਿੱਚ ਆਇਆ ਹੈ, ਜੋ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਜਿੱਤਿਆ ਹੈ। ਨੀਰਜ ਤੋਂ ਪਹਿਲਾਂ ਅਭਿਨਵ ਬਿੰਦਰਾ ਨੇ 2008 ਵਿੱਚ ਨਿਸ਼ਾਨੇਬਾਜ਼ੀ ਵਿੱਚ ਸੋਨ ਤਗਮਾ ਜਿੱਤਿਆ ਸੀ।