ਐਮੀ ਵਿਰਕ ਨੇ ਚੱਲਦੇ ਇੰਟਰਵਿਊ ‘ਚ ਕਿਹਾ ਕਿ ਮੈਂ ਕੋਈ ਗਦਾਰ ਨਹੀਂ ਹਾਂ।ਕਿਸਾਨਾਂ ਦੇ ਵਿਰੋਧ ਤੋਂ ਬਾਅਦ ਐਮੀ ਵਿਰਕ ਨੇ ਪ੍ਰੋ-ਪੰਜਾਬ ਦੀ ਟੀਮ ਨਾਲ ਗੱਲਬਾਤ ਕਰਦਿਆਂ ਭਾਵੁਕ ਹੋ ਗਏ।ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਕਿਸਾਨ ਪੁੱਤ ਹਾਂ ਬਾਅਦ ‘ਚ ਇੱਕ ਐਕਟਰ।ਐਮੀ ਦਾ ਕਹਿਣਾ ਹੈ ਕਿ ਮੈਂ ਸ਼ੁਰੂ ਤੋਂ ਹੀ ਧਰਨਾ ‘ਚ ਪੂਰਾ ਯੋਗਦਾਨ ਦਿੱਤਾ ਹੈ।ਮੇਰਾ ਪੂਰਾ ਪਰਿਵਾਰ ਕਿਸਾਨੀ ਖਿੱਤੇ ‘ਤੇ ਅਧਾਰਿਤ ਹੈ।ਐਮੀ ਨੇ ਕਿਹਾ ਕਿ ਮੇਰੇ ‘ਤੇ ਗਦਾਰ ਹੋਣ ਦਾ ਇਲਜ਼ਾਮ ਨਾ ਲਗਾਉ।ਮੇਰੇ ਤੋਂ ਇਹ ਇੰਨਾ ਵੱਡਾ ਦੁੱਖ ਸਹਿ ਨਹੀਂ ਹੋਣਾ।
ਉਨਾਂ੍ਹ ਕਿਹਾ ਕਿ ਵੈਸੇ ਤਾਂ ਮੈਂ ਇਸ ਗੱਲ ‘ਤੇ ਕੋਈ ਸਫਾਈ ਨਹੀਂ ਦੇਣਾ ਚਾਹੁੰਦਾ ਮੇਰਾ ਵਾਹਿਗੁਰੂ, ਅਕਾਲਪੁਰਖ ਸਭ ਜਾਣਦਾ ਹੈ ਕਿ ਮੈਂ ਸੱਚਾ ਹਾਂ ਮੈਂ ਕੋਈ ਗੱਦਾਰੀ ਨਹੀਂ ਕੀਤੀ।ਐਮੀ ਦਾ ਕਹਿਣਾ ਹੈ ਕਿ ਇਹ ਇੱਕ ਅਫਵਾਹ ਹੈ ਕਿ 2019 ‘ਚ ਬਾਲੀਵੁਡ ਦੀ ਇਸ ਫਿਲਮ ਨੂੰ ਰਣਜੀਤ ਬਾਵੇ ਨੇ ਨਕਾਰ ਦਿੱਤਾ ਸੀ ਅਤੇ ਮੇਰੇ ‘ਤੇ ਇਹ ਦੋਸ਼ ਲਾਏ ਜਾ ਰਹੇ ਹਨ ਕਿ ਮੈਂ ਉਹ ਫਿਲਮ ਦੁੱਗਣੇ ਪੈਸੇ ਲੈ ਕੇ ਸਾਈਨ ਕੀਤੀ ਇਹ ਸਭ ਝੂਠ ਹੈ ਅਜਿਹਾ ਕੁਝ ਵੀ ਨਹੀਂ ਹੈ।
ਦੱਸ ਦੇਈਏ ਕਿ ਇਸ ਮਸਲੇ ਨੂੰ ਲੈ ਕੇ ਅੱਜ ਸਵੇਰੇ ਹੀ ਪੰਜਾਬੀ ਗਾਇਕ ਰਣਜੀਤ ਬਾਵਾ ਵਲੋਂ ਪੋਸਟ ਵੀ ਸਾਂਝੀ ਕੀਤੀ ਹੈ , ਜਿਸ ‘ਚ ਰਣਜੀਤ ਬਾਵਾ ਨੇ ਲਿਖਿਆ ਹੈ ਕਿ ‘ਜ਼ੀ ਨਿਊਜ਼ ਦੇ ਸ਼ੋਅ ‘ਚ ਮੈਂ ਨਹੀਂ ਗਿਆ, ਉਹ ਮੇਰਾ ਤੇ ਮੇਰੀ ਟੀਮ ਦਾ ਫੈਸਲਾ ਸੀ ਕਿਉਂਕਿ ਕਿਸਾਨ ਹੋਣ ਨਾਤੇ ਮੇਰਾ ਫਰਜ਼ ਬਣਦਾ ਸੀ ਨਹੀਂ ਜਾਣਾ।ਕੁਝ ਕੁ ਦਿਨਾਂ ਦੀ ਇੱਕ ਪੋਸਟ ਵਾਇਰਲ ਹੋ ਰਹੀ ਬਾਲੀਵੁਡ ਦੀ ਕਿਸੇ ਆਉਣ ਵਾਲੀ ਫ਼ਿਲਮ ਨੂੰ ਲੈ ਕੇ।ਉਸਦੀ ਮੇਰੇ ਜਾਂ ਮੇਰੀ ਟੀਮ ਤੱਕ ਕੋਈ ਜਾਣਕਾਰੀ ਨਹੀਂ।