ਭਾਰਤ ਦੀ ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਣਾ ਦੀ ਜੋੜੀ ਐਤਵਾਰ ਨੂੰ ਟੋਕੀਓ ਓਲੰਪਿਕਸ ਮਹਿਲਾ ਡਬਲਜ਼ ਦੇ ਪਹਿਲੇ ਗੇੜ ਵਿੱਚ ਯੂਕਰੇਨ ਦੀ ਨਾਦੀਆ ਅਤੇ ਲਿਯੁਦਮਾਇਲਾ ਕਿਚੇਨੋਕ ਭੈਣਾਂ ਤੋਂ ਹਾਰ ਗਈ। ਸਾਨੀਆ ਅਤੇ ਅੰਕਿਤਾ ਨੇ ਪਹਿਲਾ ਸੈੱਟ 6-0 ਨਾਲ ਜਿੱਤ ਕੇ ਚੰਗੀ ਸ਼ੁਰੂਆਤ ਕੀਤੀ ਪਰ ਅਗਲੇ ਦੋਵੇਂ ਸੈੱਟ 7-6 ਤੇ 10-8 ਨਾਲ ਹਾਰ ਗਈਆਂ। ਮੈਚ ਕਰੀਬ ਡੇਢ ਘੰਟੇ ਚੱਲਿਆ। ਭਾਰਤ ਦੇ ਸੁਮਿਤ ਨਾਗਲ ਸ਼ਨਿਚਰਵਾਰ ਨੂੰ ਇਜ਼ਰਾਈਲ ਦੇ ਡੈਨਿਸ ਇਸਟੋਮਿਨ ਨੂੰ ਹਰਾ ਕੇ ਪੁਰਸ਼ ਸਿੰਗਲਜ਼ ਮੁਕਾਬਲੇ ਵਿੱਚ ਦੂਜੇ ਗੇੜ ਵਿੱਚ ਪਹੁੰਚਿਆ। ਉਹ ਜੀਸ਼ਾਨ ਅਲੀ (1988 ਸਿਓਲ) ਤੇ ਲਿਏਂਡਰ ਪੇਸ (1996 ਅਟਲਾਂਟਾ) ਮਗਰੋਂ ਓਲੰਪਿਕਸ ਪੁਰਸ਼ ਸਿੰਗਲਜ਼ ਮੈਚ ਜਿੱਤਣ ਵਾਲਾ ਤੀਜਾ ਖਿਡਾਰੀ ਬਣਿਆ।