ਜੰਮੂ -ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਉਸ ਪੁਲੀਸ ਅਧਿਕਾਰੀ ਵਿਰੁੱਧ “ਤੁਰੰਤ ਕਾਰਵਾਈ” ਕਰਨ ਦੇ ਆਦੇਸ਼ ਦਿੱਤੇ, ਜਿਸ ਨੇ ਸ਼ਹਿਰ ਵਿੱਚ ਰਵਾਇਤੀ ਮੁਹੱਰਮ ਜਲੂਸ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ’ਤੇ ਲਾਠੀਆਂ ਚਲਵਾਈਆਂ ਤੇ ਖਿੱਚਧੂਹ ਕਰਵਾਈ। ਇਥੇ ਮੁਹੱਰਮ ਦੇ ਜਲੂਸ ਦੀ ਰਿਪੋਰਟਿੰਗ ਕਰ ਰਹੇ ਪੱਤਰਕਾਰਾਂ ਦੇ ਸਮੂਹ ਨੂੰ ਮੰਗਲਵਾਰ ਨੂੰ ਪੁਲੀਸ ਨੇ ਕੁੱਟਿਆ ਅਤੇ ਲਾਠੀਚਾਰਜ ਕੀਤਾ।