ਪੰਜਾਬ ਕਾਂਗਰਸ ਨੂੰ ਅੱਜ ਇੱਕ ਵੱਡਾ ਝਟਕਾ ਲੱਗਾ ਹੈ।ਜਾਣਕਾਰੀ ਮੁਤਾਬਕ ਕਾਂਗਰਸ ਦੇ 2 ਵਿਧਾਇਕ ਅੱਜ ਭਾਜਪਾ ‘ਚ ਸ਼ਾਮਿਲ ਹੋ ਗਏ ਹਨ।ਫਤਿਹਜੰਗ ਬਾਜਵਾ ਭਾਜਪਾ ‘ਚ ਸ਼ਾਮਿਲ ਹੋ ਗਏ ਹਨ।ਇਸ ਤੋਂ ਇਲਾਵਾ ਅਕਾਲੀ ਦਲ ਦਾ ਵੀ ਇੱਕ ਵਿਧਾਇਕ ਭਾਜਪਾ ‘ਚ ਸ਼ਾਮਿਲ ਹੋਣ ਜਾ ਰਹੇ ਹਨ।
ਫਤਿਹਜੰਗ ਬਾਜਵਾ ਦੇ ਨਾਲ-ਨਾਲ ਬਲਵਿੰਦਰ ਲਾਡੀ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਤੇਜ਼ ਗੁੜਿਆਨਾ ਵੀ ਬੀਜੇਪੀ ‘ਚ ਸ਼ਾਮਿਲ ਹੋ ਗਏ ਹਨ।ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ।ਇਕੋ ਸਮੇਂ 2 ਵਿਧਾਇਕਾਂ ਨੇ ਪਾਰਟੀ ਛੱਡ ਦਿੱਤੀ ਹੈ।
ਇਸਦਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ‘ਤੇ ਕਿੰਨਾ ਅਸਰ ਦੇਖਣ ਨੂੰ ਮਿਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।ਦੱਸਣਯੋਗ ਹੈ ਕਿ ਕਾਦੀਆਂ ਹਲਕੇ ਤੋਂ ਵਿਧਾਇਕ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਫਤਿਹਜੰਗ ਬਾਜਵਾ ਦੇ ਵੱਡੇ ਭਾਈ ਹਨ।
ਕਾਦੀਆਂ ਸੀਟ ਨੂੰ ਲੈ ਕੇ ਦੋਵਾਂ ਭਰਾਵਾਂ ‘ਚ ਤਕਰਾਰ ਚੱਲ ਰਹੀ ਸੀ।ਇਸ ਦੌਰਾਨ ਇਹ ਖਬਰ ਸਾਹਮਣੇ ਆਈ ਕਿ ਉਨ੍ਹਾਂ ਨੇ 2 ਹੋਰ ਲੋਕਾਂ ਦੇ ਨਾਲ ਭਾਜਪਾ ਦਾ ਹੱਥ ਫੜਿਆ ਹੈ।ਸਾਰੇ ਵਿਧਾਇਕਾਂ ਨੂੰ ਗਜੇਂਦਰ ਸ਼ੇਖਾਵਤ ਨੇ ਭਾਜਪਾ ‘ਚ ਸ਼ਾਮਿਲ ਕਰਵਾਇਆ।