ਲਖੀਮਪੁਰ ਹਿੰਸਾ ਨੂੰ ਲੈ ਕੇ ਉਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ਦੀ ਸਿਆਸਤ ਵੀ ਗਰਮਾਈ ਹੋਈ ਹੈ।ਦੂਜੇ ਪਾਸੇ ਇਸ ਦੌਰਾਨ ਪੰਜਾਬ ਕਾਂਗਰਸ ਨੇ ਵੱਡਾ ਐਲਾਨ ਕੀਤਾ ਹੈ।ਦਰਅਸਲ ਕਾਂਗਰਸ ਕੱਲ੍ਹ ਦੁਪਹਿਰ 12 ਵਜੇ ਮੋਹਾਲੀ ਤੋਂ ਲਖੀਮਪੁਰ ਖੀਰੀ ਤੱਕ ਮਾਰਚ ਸ਼ੁਰੂ ਕਰੇਗੀ।
ਇਸ ਵਿਰੋਧ ਮਾਰਚ ਦੀ ਅਗਵਾਈ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਨਗੇ।ਦੂਜੇ ਪਾਸੇ ਕੱਲ ਹੋਣ ਵਾਲੇ ਕਾਂਗਰਸ ਦੇ ਮਾਰਚ ਨੂੰ ਲੈ ਕੇ ਰੂਟ ਪਲਾਨ ਹੋਵੇਗਾ।ਇਹ ਮਾਰਚ ਏਅਰਪੋਰਟ ਲਾਈਟ ਪੁਆਇੰਟ ‘ਤੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਤੋਂ ਸ਼ੁਰੂ ਹੋਵੇਗਾ।ਪ੍ਰੋ
ਟੈਸਟ ਮਾਰਚ ਜ਼ੀਰਕਪੁਰ ਤੋਂ ਹੁੰਦੇ ਹੋਏ ਡੇਰਾਬੱਸੀ, ਡੇਰਾਬੱਸੀ ਤੋਂ ਬਰਨਾਲਾ, ਬਰਨਾਲਾ ਤੋਂ ਹੁੰਦੇ ਹੋਏ ਕਾਲਾ ਅੰਬ ਤੋਂ ਯੂ.ਪੀ ਦੇ ਸਹਾਰਨਪੁਰ ਵਲੋਂ ਐਂਟਰੀ ਕਰੇਗਾ।ਇਸਦੀ ਜਾਣਕਾਰੀ ਬਰਿੰਦਰ ਢਿੱਲੋਂ, ਦੀਪੇਂਦਰ ਢਿੱਲੋਂ ਸੰਗਤ ਸਿੰਘ ਗਿਲਜ਼ੀਆਂ ਨੇ ਦਿੱਤੀ ਹੈ।