ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਸਾਨਾਂ ਨੁੰ ਮਵਾਲੀ ਕਹਿਣ ਲਈ ਅੱਜ ਮੁਆਫੀ ਮੰਗ ਲਈ। ਮੀਨਾਕਸ਼ੀ ਲੇਖੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਸ਼ਬਦਾਂ ਨੁੰ ਗਲਤ ਸਮਝਿਆ ਗਿਆ। ਜੇਕਰ ਮੇਰੇ ਸ਼ਬਦਾਂ ਨਾਲ ਕਿਸਾਨਾਂ ਜਾਂ ਕਿਸੇ ਦਾ ਮਨ ਦੁਖਿਆ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ ਤੇ ਆਪਣੇ ਸ਼ਬਦ ਵਾਪਸ ਲੈਂਦੀ ਹਾਂ।
ਦੱਸਣਯੋਗ ਹੈ ਕਿ ਕੱਲ੍ਹ ਕਿਸਾਨ ਸੰਸਦ ਵਿਚ ਇਕ ਸੀਨੀਅਰ ਪੱਤਰਕਾਰ ਨਾਲ ਕੁੱਟਮਾਰ ਹੋਣ ਮਗਰੋਂ ਮੀਨਾਕਸ਼ੀ ਲੇਖੀ ਨੇ ਕਿਸਾਨਾਂ ਨੁੰ ਮਵਾਲੀ ਦੱਸਿਆ ਸੀ। ਬੀਤੇ ਦਿਨ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮਿਨਾਕਸ਼ੀ ਲੇਖੀ ਤੋਂ ਸਵਾਲ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਮਿਨਾਕਸ਼ੀ ਨੇ ਕਿਾਸਨਾਂ ਨੂੰ ਮਵਾਲੀ ਕਿਹਾ ਇਸ ਬਿਆਨ ਤੋਂ ਬਾਅਦ ਹਰ ਕਿਸੇ ਨੇ ਮੀਨਾਕਸ਼ੀ ਲੇਖੀ ਦੇ ਇਸ ਬਿਆਨ ਦੀ ਨਿੰਦਾ ਕੀਤੀ |