ਅੱਜ ਪ੍ਰੇਮ ਸਿੰਘ ਚੰਦੂਮਾਜਰਾ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ’ਚ ਜਾ ਰਹੇ ਸਨ ਜਿੱਥੇ ਸੁਖਬੀਰ ਬਾਦਲ ਨੇ ਵੀ ਪਹੁੰਚਣਾ ਸੀ | ਇਸ ਦੌਰਾਨ ਜਦੋਂ ਪ੍ਰੇਮ ਸਿੰਘ ਚੰਦੂਮਾਜਰਾ ਸਮਾਗਰਮ ਲਈ ਜਾ ਰਹੇ ਸਨ ਤਾਂ ਕਿਸਾਨਾਂ ਦੇ ਵੱਲੋਂ ਉਨ੍ਹਾਂ ਦਾ ਜਬਰਦਸਤ ਵਿਰੋਧ ਕੀਤਾ ਗਿਆ | ਇਸ ਤੋਂ ਬਾਅਦ ਚੰਦੂਮਾਜਰਾ ਨੂੰ ਰਸਤੇ ਤੋਂ ਹੀ ਵਾਪਸ ਜਾਣਾ ਪਿਆ |ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਬੜੀ ਮੁਸ਼ਕਲ ਨਾਲ ਪੁਲੀਸ ਨੇ ਚੰਦੂਮਾਜਰਾ ਨੂੰ ਵਾਪਸ ਗੱਡੀ ਵਿੱਚ ਬਿਠਾਇਆ। ਇਸ ਮਗਰੋਂ ਤੇਜ਼ੀ ਨਾਲ ਗੱਡੀ ਭਜਾ ਦਿੱਤੀ ਗਈ ਤੇ ਕਈ ਕਿਸਾਨ ਗੱਡੀ ਹੇਠ ਆਉਂਦਿਆਂ ਬਚੇ। ਕਿਸਾਨਾਂ ਨੇ ਗੱਡੀ ’ਤੇ ਡੰਡੇ ਵੀ ਮਾਰੇ। ਕਿਸਾਨਾਂ ਦੇ ਵਿਰੋਧ ਕਾਰਨ ਚੰਦੂਮਾਜਰਾ ਬੇਰੰਗ ਵਾਪਸ ਪਰਤੇ। ਇਸ ਕਾਰਨ ਸੁਖਬੀਰ ਬਾਦਲ ਨੇ ਵੀ ਸੰਗਰੂਰ ਆਉਣ ਵਾਲਾ ਪ੍ਰੋਗਰਾਮ ਰੱਦ ਕੀਤਾ ਜਿਸ ਦੀਆਂ ਸ਼ੁਰੂ ਤੋਂ ਤਿਆਰੀਆਂ ਚੱਲ ਰਹੀਆਂ ਸਨ ਪਰ ਇਸ ਮਾਹੌਲ ਨੂੰ ਦੇਖਦੇ ਪ੍ਰੋਗਰਾਮ ਰੱਦ ਕੀਤਾ ਗਿਆ |