ਪਿਛਲੇ 11 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਖੇਤੀ ਦੇ ਕਾਲੇ ਕਾਨੂੰਨਾਂ ਵਿਰੁੱਧ ਲੜ ਰਹੇ ਹਨ।ਇਸ ਦਰਮਿਆਨ ਕਿਸਾਨਾਂ ਤੇ ਸਰਕਾਰ ਦੀ 11 ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਪਰ ਉਹ ਬੇਸਿੱਟਾ ਰਹੀਆਂ।ਇਨ੍ਹਾਂ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਦਿੱਲੀ ਬਾਰਡਰਾਂ ‘ਤੇ ਸੈਂਕੜੇ ਕਿਸਾਨਾਂ ਦੀਆਂ ਕੀਮਤਾਂ ਜਾਨਾਂ ਗਈਆਂ ਹਨ।ਪਰ ਇਸ ਜਾਲਮ ਸਰਕਾਰ ਦੇ ਕੰਨ ‘ਤੇ ਜੂੰਅ ਤੱਕ ਨਹੀਂ ਸਰਕਦੀ।
ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਪਿਛਲੇ ਗਿਆਰਾਂ ਮਹੀਨਿਆਂ ਤੋਂ ਚੱਲ ਰਹੇ ਦਿੱਲੀ ਕਿਸਾਨ ਮੋਰਚੇ ‘ਚ ਸ਼ਾਮਿਲ ਹੋਏ ਪਿੰਡ ਜੇਠੂਕੇ ਦੇ ਦੋ ਕਿਸਾਨਾਂ ਦੀ ਅਚਾਨਕ ਸਿਹਤ ਵਿਗੜ ਕਾਰਨ ਸ਼ਹੀਦ ਹੋਏ।
ਜਾਣਕਾਰੀ ਮੁਤਾਬਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਨਿੱਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਇਹ ਦੋਵੇਂ ਕਿਸਾਨ ਧਰਮ ਸਿੰਘ (54) ਅਤੇ ਰਿਪਨ ਸਿੰਘ (51) ਦੋਵੇਂ ਪਿੰਡ ਜੇਠੂਕੇ ਵਾਸੀ 24 ਤਾਰੀਕ ਨੂੰ ਪਿੰਡ ਜੇਠੂਕੇ ਤੋਂ ਲਗਾਤਾਰ ਜਾ ਰਹੇ ਕਾਫ਼ਲੇ ਨਾਲ ਦਿੱਲੀ ਮੋਰਚੇ ‘ਚ ਗਏ ਸਨ, ਜਿਨ੍ਹਾਂ ਦੀ ਕੱਲ ਸ਼ਾਮ ਨੂੰ ਅਚਾਨਕ ਸਿਹਤ ਵਿਗੜਨ ਕਾਰਨ ਸਿਵਿਲ ਹਸਪਤਾਲ ‘ਚ ਭਰਤੀ ਕਰਾਇਆ ਗਿਆ, ਜਿਸ ‘ਚ ਦੋਵੇਂ ਕਿਸਾਨਾਂ ਦੀ ਮੌਤ ਹੋ ਗਈ।