ਅੱਜ ਬਟਾਲਾ ‘ਚ ਕਿਸਾਨਾਂ ਵਲੋਂ ਨਿੱਜੀ ਕੰਪਨੀ ਦਾ ਚੱਲਦਾ ਕੰਮ ਰੋਕ ਦਿੱਤਾ ਗਿਆ ਅਤੇ ਪਾਈਪਾਂ ਬਾਹਰ ਕਢਵਾ ਦਿੱਤੀਆਂ ਗਈਆਂ।ਵੱਡੀ ਚਿਤਾਵਨੀ ਦਿੰਦਿਆਂ ਹੋਏ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਤੱਕ ਕੋਈ ਵੀ ਇੰਨਾਂ ਕੰਪਨੀਆਂ ਦਾ ਕੰਮ ਨਹੀਂ ਹੋਣ ਦਿੱਤਾ ਜਾਵੇਗਾ।ਗੱਲਬਾਤ ਕਰਦੇ ਉਨਾਂ੍ਹ ਨੇ ਕਿਹਾ ਕਿ ਉਨਾਂ੍ਹ ਨੂੰ ਕਰੀਬ 9 ਮਹੀਨੇ ਹੋ ਗਏ ਧਰਨੇ ‘ਤੇ ਬੈਠਿਆਂ ਨੂੰ ਅਤੇ ਕੇਂਦਰ ਸਰਕਾਰ ਨੇ ਉਨਾਂ੍ਹ ਦੀ ਕੋਈ ਸੁਣਵਾਈ ਨਹੀਂ ਕੀਤੀ।ਉਨਾਂ ਨੇ ਕਿਹਾ ਜਿਵੇਂ ਸਾਡੀਆਂ ਜ਼ਮੀਨਾਂ ਖੋਹਣ ਨੂੰ ਸਰਕਾਰ ਤੁਲੀ ਹੋਈ ਹੈ ਉਵੇਂ ਹੀ ਉਨਾਂ੍ਹ ਵਲੋਂ ਵੀ ਇੰਨਾ ਦਾ ਕੋਈ ਕੰਮ ਨਹੀਂ ਹੋਣ ਦੇਣਾ ਅਤੇ ਇੱਥੋਂ ਤਕ ਕਿਸਾਨਾਂ ਨੇ ਕਿਹਾ ਕਿ ਗੈਸ ਲਾਈਨ ਪਾਈਪ ਪ੍ਰੋਜੈਕਟ ਦਾ ਵੀ ਉਨਾਂ੍ਹ ਵਲੋਂ ਪੰਜਾਬ ‘ਚ ਵਿਰੋਧ ਕੀਤਾ ਜਾਵੇਗਾ।
ਅੱਜ ਬਟਾਲਾ ਚ ਇਕੱਠੇ ਹੋਏ ਕਿਸਾਨ ਮਜਦੂਰ ਸੰਗਰਸ਼ ਕਮੇਟੀ ਦੇ ਕਿਸਾਨਾਂ ਨੇ ਕਿਹਾ ਕਿ ਉਣਾ ਨੂੰ ਕਰੀਬ 9 ਮਹੀਨੇ ਹੋ ਗਏ ਦਿਲੀ ਬਾਰਡਰ ਤੇ ਬੈਠਿਆ ਨੂੰ ਅਤੇ ਕੇਂਦਰ ਸਰਕਾਰ ਅੜੀਅਲ ਰਵਾਇਆ ਅਪਣਾ ਰਹੀ ਹੈ ।ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਵਲੋਂ ਖੇਤੀ ਕਾਨੂੰਨਾਂ ਤਹਿਤ ਉਹਨਾਂ ਦੀਆ ਜਮੀਨਾਂ ਤੇ ਆਖ ਹੈ | ਅਤੇ ਕਿਸਾਨਾਂ ਦਾ ਕਹਿਣਾ ਸੀ ਕਿ ਜਦ ਤਕ ਕੇਂਦਰ ਸਰਕਾਰ ਖੇਤੀ ਕਾਨੂੰਨ ਰੱਦ ਨਹੀਂ ਕਰੇਗੀ ਉਦੋਂ ਤਕ ਉਹਨਾਂ ਵਲੋਂ
ਕੇਂਦਰ ਸਰਕਾਰ ਦੇ ਹਰ ਨਿਜੀ ਕੰਪਨੀ ਨੂੰ ਦਿਤੇ ਪ੍ਰੋਜੈਕਟ ਦਾ ਉਹ ਪੰਜਾਬ ਚ ਵਿਰੋਧ ਕਰੇਂਗੇ। ਇਸ ਦੇ ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੋ ਹਰਿਆਣਾ ਸਰਕਾਰ ਵਲੋ ਕਿਸਾਨਾ ਤੇ ਲਾਠੀਚਾਰਜ ਕੀਤਾ ਗਿਆ ਉਸ ਦੀ ਉਹ ਘੋਰ ਨਿੰਦਾ ਕਰਦੇ ਹਨ। ਕੇਂਦਰ ਸਰਕਾਰ ਨੂੰ ਚਿਤਾਵਨੀ ਦੇਂਦਿਆ ਕਿਹਾ ਕਿ ਸਰਕਾਰ ਦੀਆ ਨਿੰਦਾ ਉਡਾ ਦਿੱਤੀਆਂ ਜਾਣ ਗਈਆਂ ਅਤੇ ਕਿਸਾਨ ਆਪਣਾ ਸੰਗਰਸ਼ ਲਗਾਤਾਰ ਜਾਰੀ ਰੱਖਣਗੇ।