ਵਟਸਐਪ ਖੁਦ ਨੂੰ ਲਗਾਤਾਰ ਅਪਡੇਟ ਕਰਕੇ ਨਵੇਂ-ਨਵੇਂ ਫੀਚਰ ਨਾਲ ਜੋੜਦਾ ਰਹਿੰਦਾ ਹੈ। ਇਸ ਵਿਚ ਕੁਝ ਸਕਿਊਰਿਟੀ ਫੀਚਰ ਵੀ ਸ਼ਾਮਲ ਹਨ। ਅੱਜ ਤੁਹਾਨੂੰ ਅਸੀਂ ਦੱਸ ਰਹੇ ਹਾਂ ਕਿ ਜੇਕਰ ਕਿਸੇ ਨੇ ਤੁਹਾਨੂੰ ਵਟਸਐਪ ‘ਤੇ ਬਲੌਕ ਕਰ ਦਿੱਤਾ ਹੈ ਤਾਂ ਬਲੌਕ ਕਰਨ ਵਾਲੇ ਨੂੰ ਵਟਸਐਪ ‘ਤੇ ਮੈਸੇਜ ਕਿਵੇਂ ਕਰ ਸਕਦੇ ਹਾਂ।
ਵਟਸਐਪ ਨੂੰ ਅਨਇੰਸਟਾਲ ਕਰਨਾ ਅਤੇ ਮੁੜ ਇੰਸਟਾਲ ਕਰਨਾ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ, ਜਿਸ ਨੇ ਤੁਹਾਨੂੰ ਬਲੌਕ ਕੀਤਾ ਹੈ। ਹਾਲਾਂਕਿ ਇਹ ਸਾਰਿਆਂ ਲਈ ਕੰਮ ਕਰਦਾ ਹੈ ਇਸ ਦੀ ਕੋਈ ਗਾਰੰਟੀ ਨਹੀਂ ਹੈ।
ਇਸ ਦੇ ਲਈ ਅਸੀਂ ਹੇਠਾਂ ਕੁਝ ਨਵੇਂ ਸਟੈਪਸ ਦੱਸੇ ਹਨ:-
ਪਹਿਲਾ ਤਰੀਕਾ
ਸਭ ਤੋਂ ਪਹਿਲਾਂ ਤੁਸੀਂ ਫੋਨ ‘ਚ ਵਟਸਐਪ ਨੂੰ ਓਪਨ ਕਰੋਂ> ਸੈਟਿੰਗ> ਅਕਾਊਂਟ ‘ਚ ਜਾਓ।
ਹੁਣ ਡਿਲੀਟ ਮਾਈ ਅਕਾਊਂਟ ਦੇ ਆਪਸ਼ਨ ਨੂੰ ਚੁਣੋ।
ਹੁਣ ਤੁਹਾਨੂੰ ਇਕ ਇਕ ਬਾਕਸ ਦਿਖਾਈ ਦੇਵੇਗਾ ਜੋ ਤੁਹਾਨੂੰ ਸਾਰੇ ਵਟਸਐਪ ਗਰੁੱਪ ਤੋਂ ਖੁਦ ਨੂੰ ਹਟਾਉਣ ਬਾਰੇ ਚਿਤਾਵਨੀ ਦੇਵੇਗਾ ਅਤੇ ਤੁਹਾਡੇ ਮੈਸੇਜ ਹਿਸਟਰੀ ਨੂੰ ਡਿਲੀਟ ਕਰ ਦਿੱਤਾ ਜਾਵੇਗਾ। ਇਸ ‘ਤੇ ਸਹਿਮਤ ਹੋ ਅਤੇ ਅੱਗੇ ਵਧੋਂ ‘ਤੇ ਕਲਿਕ ਕਰੋ।
ਇਸ ਤੋਂ ਬਾਅਦ ਤੁਹਾਨੂੰ ਆਪਣਾ ਦੇਸ਼, ਫੋਨ ਨੰਬਰ ਸਿਲੈਕਟ ਕਰਨਾ ਹੋਵੇਗਾ ਅਤੇ ਡਿਲੀਟ ਮਾਈ ਅਕਾਊਂਟ ਦੇ ਬਟਨ ‘ਤੇ ਕਲਿਕ ਕਰਨਾ ਹੋਵੇਗਾ।
ਆਪਣੇ ਸਮਾਰਟਫੋਨ ਤੋਂ ਐਪ ਨੂੰ ਹਟਾ ਦਿਓ ਅਤੇ ਇਸ ਨੂੰ ਰਿਸਟਾਰਟ ਕਰਕੇ ਦੁਬਾਰਾ ਚਲਾਓ।
ਹੁਣ ਤੁਸੀਂ ਦੁਬਾਰਾ ਪਲੇਅ ਸਟੋਰ ਤੋਂ ਵਟਸਐਪ ਨੂੰ ਡਾਊਨਲੋਡ ਕਰੋ।
ਹੁਣ ਵਟਸਐਪ ‘ਤੇ ਅਕਾਊਂਟ ਬਣਾਉਣ ਤੋਂ ਬਾਅਦ ਉਸ ਨੰਬਰ ਨੂੰ ਸਿਲੈਕਟ ਕਰੋ ਜਿਸ ਨੇ ਤੁਹਾਨੂੰ ਬਲੌਕ ਕੀਤਾ ਹੈ। ਇਸ ਤਰ੍ਹਾਂ ਤੁਸੀਂ ਦੁਬਾਰਾ ਉਸ ਸ਼ਖ਼ਸ ਨੂੰ ਮੈਸੇਜ ਕਰ ਸਕੋਗੇ।
ਦੂਜਾ ਤਰੀਕਾ
ਤੁਸੀਂ ਇਕ ਵਟਸਐਪ ਗਰੁੱਪ ਬਣਾਓ। 2-3 ਲੋਕਾਂ ਨੂੰ ਜੋੜੋ। ਉਸ ਗਰੁੱਪ ਵਿੱਚ ਉਸ ਨੂੰ ਸ਼ਾਮਲ ਕਰੋ ਜਿਸ ਨੇ ਤੁਹਾਨੂੰ ਬਲੌਕ ਕੀਤਾ ਹੈ। ਹੁਣ ਗਰੁੱਪ ਵਿੱਚ ਆਪਣੇ ਤੋਂ ਇਲਾਵਾ ਸਿਰਫ ਉਸ ਨੰਬਰ ਨੂੰ ਰੱਖੋ ਜਿਸ ਨੇ ਤੁਹਾਨੂੰ ਬਲੌਕ ਕੀਤਾ ਹੈ, ਬਾਕੀ ਸਾਰਿਆਂ ਨੂੰ ਰਿਮੂਵ ਕਰ ਦਿਓ। ਇਸ ਤਰ੍ਹਾਂ ਤੁਸੀਂ ਬਲੌਕ ਹੋਣ ਤੋਂ ਬਾਅਦ ਵੀ ਉਸ ਸ਼ਖ਼ਸ ਨੂੰ ਮੈਸੇਜ ਕਰ ਸਕੋਗੇ।