ਬੀਤੇ ਦਿਨੀ ਗੈਂਗਸਟਰ ਕੁਲਬੀਰ ਨਰੂਆਣਾ ਦਾ ਕਤਲ ਉਸ ਦੀ ਹੀ ਸਾਥੀ ਵੱਲੋਂ ਘਰੋਂ ਲੈ ਕੇ ਜਾਣ ਤੋਂ ਬਾਅਦ ਕੀਤਾ ਗਿਆ ਜਿਸ ਤੋਂ ਬਾਅਦ ਫੇਕ ਅਕਾਊਂਟ ਬਨ ਕੇ ਵੀ ਇਸ ਕਤਲ ਦੀ ਜ਼ਿਮੇਵਾਰੀ ਮੰਨਾ ਨੇ ਲਈ ਜੋ ਕਿ ਕੁਲਬੀਰ ਨਰੂਆਣਾ ਦਾ ਪੱਕਾ ਦੋਸਤ ਸੀ | ਇਸ ਕਤਲ ਦਾ ਮਾਮਲਾ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੱਪ ਨਾਲ ਜੁੜਦਾ ਦਿਖਾਈ ਦੇ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਬੀਰ ਨਰੂਆਣਾ ਨਾਲ ਭਰਾਵਾਂ ਵਾਂਗ ਰਹਿਣ ਵਾਲਾ ਦ ਮਨਪ੍ਰੀਤ ਸਿੰਘ ਉਰਫ ਮੰਨਾ ਸੰਧੂ ਪਿਛਲੇ ਕੁੱਝ ਸਮੇਂ ਦੌਰਾਨ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜ ਗਿਆ ਸੀ। ਕੁਲਬੀਰ ਨਰੂਆਣਾ ਨੂੰ ਅੰਨ੍ਹੇਵਾਹ ਫਾਇਰਿੰਗ ਕਰਨ ਉਪਰੰਤ ਉਸ ਦੇ ਸਾਥੀ ਚਮਕੌਰ ਸਿੰਘ ਨੂੰ ਫਾਰਚੂਨਰ ਹੇਠਾਂ ਦਰੜ ਕੇ ਦਾ ਕਤਲ ਕਰਨ ਵਾਲੇ ਮਨਪ੍ਰੀਤ ਮੰਨਾ ਨੇ ‘ਮੰਨਾ ਸੰਧੂ ਨਾਂ ਹੇਠ ਬਣੀ ਆਪਣੇ ਫੇਸਬੁੱਕ ਅਕਾਊਂਟ ਤੇ ਪੋਸਟ ਰਾਹੀਂ ਮੰਨਿਆ ਹੈ ਕਿ ਇਹ ਕਤਲ ਉਨ੍ਹਾਂ ਦੇ ਗਰੁੱਪ ਵੱਲੋਂ ਕੀਤਾ ਗਿਆ ਹੈ। ਮੰਨਾ ਨੇ ਕਾਫੀ ਲੰਮੀ ਚੌੜੀ ਪੋਸਟ ਪਾਈ ਹੈ ਜਿਸ ’ਚ ਕਤਲ ਸਬੰਧੀ ਹੋਰ ਵੀ ਕਾਫੀ ਖੁਲਾਸੇ ਕੀਤੇ ਹਨ।
ਪੋਸਟ ’ਚ ਉਸ ਨੇ ਖੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਹਿੱਸਾ ਦੱਸਦਿਆਂ ਕਿਹਾ ਹੈ ਕਿ ਕਿਸੇ ਹੋਰ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਪੋਸਟ ’ਚ ਉਸ ਨੇ ਦੱਸਿਆ ਹੈ ਕਿ ਲੋਕ ਮੇਰੇ ਬਾਰੇ ਗੱਲਾਂ ਕਰ ਰਹੇ ਹਨ ਕਿ ਮੈਂ ਯਾਰ ਮਾਰ ਜਾਂ ਗੱਦਾਰੀ ਕੀਤੀ ਹੈ। ਹਰੇਕ ਕਹਾਣੀ ਦੇ ਦੋ ਪਾਸੇ ਹੁੰਦੇ ਹਨ ਤੇ ਮੈਂ ਆਪਣਾ ਪੱਖ ਦੱਸਦਾ ਹਾਂ। ਕੁਲਬੀਰ ਮੇਰਾ ਪੁਰਾਣਾ ਦੋਸਤ ਸੀ,ਮੈ ਵੀ ਕੁਲਬੀਰ ਲਈ ਮਾੜੇ ਟਾਈਮ ਦੇਖੇ ਪਰ ਇਸ ਬੰਦੇ ਨੇ ਠੇਕੇ ਦੇ ਕੁੱਝ ਪੈਸਿਆਂ ਦੇ ਰੌਲੇ ਉਨ੍ਹਾਂ ਲੋਕਾਂ ਦੀ ਸਹਾਇਤਾ ਕੀਤੀ ਜੋ ਉਸ ਨੂੰ ਚਾਰ ਪੰਜ ਮਹੀਨਿਆਂ ਤੋਂ ਜਾਣਦੇ ਸਨ। ਉਸ ਨੇ ਪੋਸਟ ’ਚ ਦੱਸਿਆ ਕਿ ਕੁਲਬੀਰ ਨੇ ਸਾਜਿਸ਼ ਨਾਲ ਆਪਣੇ ਘਰੇ ਇਕੱਲੇ ਨੂੰ ਬੁਲਾਕੇ ਉਸ ਦੀ ਵਿਰੋਧੀ ਪਾਰਟੀ ਦੇ 10 ਬੰਦਿਆਂ ਸਾਹਮਣੇ ਉਸ ਦੀ ਬੇਇੱਜਤੀ ਕਰਨ ਅਤੇ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਪੋਸਟ ਅਨੁਸਾਰ ਜਾਂ ਤਾਂ ਉਹ ਜਲੀਲ ਹੋ ਕੇ ਇਸ ਦੇ ਘਰੋਂ ਵਾਪਸ ਸਕਦਾ ਸੀ ਜਾਂ ਫਿਰ ਆਪਣੀ ਅਣਖ ਖਾਤਰ ਲੜਦਾ। ਮੈਂ ਇਕੱਲੇ ਨੇ ਇੰਨ੍ਹਾਂ ਸਾਰਿਆਂ ਦਾ ਡਟ ਕੇ ਮੁਕਾਬਲਾ ਕੀਤਾ। ਪੋਸਟ ਵਿਚ ਕਿਹਾ ਹੈ ਕਿ ਇਹ ਮੈਥੋਂ ਜੈਲਸੀ ਇਸ ਕਰਕੇ ਰੱਖਦੇ ਸੀ ਕਿਉਂਕਿ ਹੁਣ ਕਾਫੀ ਸਮੇਂ ਤੋਂ ਗੋਲਡੀ ਬਰਾੜ ਨਾਲ ਦੋਸਤੀ ਹੋਣ ਕਰਕੇ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜਿਆਦਾ ਨੇੜਤਾ ਸੀ। ਇਹ ਚੀਜ਼ ਇੰਨ੍ਹਾਂ ਤੋਂ ਬਰਦਾਸਤ ਨਹੀਂ ਹੁੰਦੀ ਸੀ। ਪੋਸਟ ’ਚ ਕਿਹਾ ਹੈ ਕਿ ਇੱਕ ਗੱਲ ਹੋਰ ਸਾਫ ਕਰਦਾ ਹਾਂ ਕਿ ਲਾਰੈਂਸ ਬਿਸ਼ਨੋਈ ਗੁਰੁੱਪ ਦਾ ਹਿੱਸਾ ਹੋਣ ਕਰਕੇ ਮੈਂ ਕੁਲਬੀਰ ਨੂੰ ਆਪਣੀ ਨਿੱਜੀ ਰੰਜਿਸ਼ ਕਾਰਨ ਮਾਰਿਆ ਹੈ ਕਿਸੇ ਦੇ ਕਹਿਣ ਤੇ ਨਹੀਂ। ਮਨਪ੍ਰੀਤ ਮੰਨਾ ਨੇ ਆਪਣੀ ਪੋਸਟ ਲਾਰੈਂਸ ਬਿਸ਼ਨੋਈ ਗਰੁੱਪ ਦੇ ਫੇਸਬੁੱਕ ਪੇਜ਼ ਤੋਂ ਇਲਾਵਾ ਕੁੱਝ ਮੀਡੀਆ ਹਾਊਸਿਜ਼ ਨੂੰ ਵੀ ਟੈਗ ਕੀਤੀ ਹੈ।
ਕੁਲਬੀਰ ਨਰੂਆਣਾ ਨੂੰ ਕਤਲ ਕਰਨ ਤੋਂ ਇੱਕ ਦਿਨ ਪਹਿਲਾਂ ਵੀ ਮਨਪ੍ਰੀਤ ਮੰਨਾਂ ਲਾਈਵ ਹੋਇਆ ਅਤੇ ਕੁੱਝ ਬੰਦਿਆਂ ਖਿਲਾਫ ਭੜਾਸ ਕੱਢਦਿਆਂ ਉਨ੍ਹਾਂ ਨੂੰ ਸ਼ਰੇਆਮ ਦੋ ਦੋ ਹੱਥ ਕਰਨ ਦੀ ਧਮਕੀ ਦਿੱਤੀ ਸੀ। ਮੰਨਾ ਨੇ ਤਲਵੰਡੀ ਸਾਬੋ ਹਲਕੇ ਨਾਂਲ ਸਬੰਧਤ ਇੱਕ ਕਾਂਗਰਸੀ ਲੀਡਰ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ ਸਨ। ਮਾਮਲਾ ਕੁੱਝ ਇਸ ਤਰਾਂ ਹੈ ਕਿ ਇੱਕ ਕਾਂਗਰਸੀ ਆਗੂ ਦੀ ਕਿਸੇ ਵਿਅਕਤੀ ਨਾਲ ਲੜਾਈ ਹੋਈ ਸੀ। ਇਸ ਝਗੜੇ ਨੂੰ ਲੈਕੇ ਉਸ ਵਿਅਕਤੀ ਵੱਲੋਂ ਫੇਸੁਬੱਕ ਤੇ ਪਾਈ ਪੋਸਟ ਤੇ ਮੰਨਾ ਨੇ ਕੁਮੈਂਟ ਕੀਤੇ ਸਨ ਜਿਸ ਤੋਂ ਬਾਅਦ ਦੋਵਾਂ ਧਿਰਾਂ ’ਚ ਵਿਵਾਦ ਵਧ ਗਿਆ। ਵਿਰੋਧੀਆਂ ਨੇ ਉਸੇ ਦਿਨ ਹੀ ਤਲਵੰਡੀ ਸਾਬੋ ’ਚ ਮੰਨਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸੀ। ਮੰਨਾਂ ਨੂੰ ਜਾਪਿਆ ਕਿ ਕੁਲਬੀਰ ਦੂਸਰੇ ਧੜੇ ਦੀ ਸਹਾਇਤਾ ਕਰ ਰਿਹਾ ਹੈ ਕਤਲ ਦਾ ਕਾਰਨ ਬਣਿਆ ਹੈ।