ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਦੋ ਦਿਨਾਂ ਪੰਜਾਬ ਦੌਰੇ ‘ਤੇ ਮੋਹਾਲੀ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਗਲੇ ਹਫਤੇ ਆਪਣੇ ਸੀ.ਐੱਮ. ਉਮੀਦਵਾਰ ਦਾ ਐਲਾਨ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਮੇਰੇ ਘਰ ਆਏ ਸਨ ਉਨ੍ਹਾਂ ਨਾਲ ਟਿਕਟਾਂ ਦੀ ਵੰਡ ‘ਤੇ ਗੱਲਬਾਤ ਹੋਈ ਪਰ ਉਦੋਂ ਤੱਕ ਅਸੀਂ 90 ਟਿਕਟਾਂ ਵੰਡ ਚੁੱਕੇ ਸਨ ਅਤੇ 27 ਟਿਕਟਾਂ ਬਚੀਆਂ ਸਨ ਤੁਸੀਂ ਉਨ੍ਹਾਂ ਵਿਚੋਂ 10-15 ਜਿੰਨੀਆਂ ਚਾਹੀਦੀਆਂ ਹਨ ਲੈ ਲਓ।
ਕੇਜਰੀਵਾਲ ਨੇ ਅੱਗੇ ਕਿਹਾ ਕਿ ਜਿਨ੍ਹਾਂ ਨੂੰ ਅਸੀਂ ਟਿਕਟ ਦਿੱਤੀ ਹੈ ਉਹ ਵੀ ਕਿਸਾਨਾਂ ਦੇ ਬੱਚੇ ਹਨ ਹੁਣ ਉਨ੍ਹਾਂ ਦੀਆਂ ਟਿਕਟਾਂ ਕੱਟਣੀਆਂ ਸਹੀ ਗੱਲ ਨਹੀਂ ਹੋਵੇਗੀ। ਇਸ ਗੱਲ ‘ਤੇ ਸੰਯੁਕਤ ਸਮਾਜ ਮੋਰਚਾ ਨਾਲ ਸਹਿਮਤੀ ਨਹੀਂ ਬਣੀ। ਉਨ੍ਹਾਂ ਕਿ ਹੁਣ ਜੇਕਰ ਸੰਯੁਕਤ ਸਮਾਜ ਮੋਰਚਾ ਵੱਖਰੇ ਤੌਰ ‘ਤੇ ਚੋਣ ਲੜੇਗਾ ਤਾਂ ਪਾਰਟੀ ਨੂੰ ਥੋੜਾ ਨੁਕਸਾਨ ਤਾਂ ਹੋਵੇਗਾ ਹੀ।