ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲ ਸਕਣਗੇ। ਦਰਅਸਲ, ਸੀਐਮ ਚੰਨੀ ਨੇ ਅੱਜ ਦੁਪਹਿਰ ਦੇ ਖਾਣੇ ਲਈ ਕੈਪਟਨ ਦੇ ਸਿਸਵਾ ਫਾਰਮ ਹਾਊਸ ਜਾਣਾ ਸੀ, ਪਰ ਨਵੇਂ ਕੰਮ ਦੇ ਬੋਝ ਅਤੇ ਰੁਝੇਵਿਆਂ ਕਾਰਨ ਉਹ ਸਮਾਂ ਕੱਢਣ ਤੋਂ ਅਸਮਰੱਥ ਹਨ| ਇਸ ਕਾਰਨ ਉਸ ਨੇ ਅੱਜ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਹੈ। ਇਹ ਜਾਣਕਾਰੀ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦਿੱਤੀ ਹੈ।