ਪੰਜਾਬ ਦੇ ਸੀਐਮ ਅਹੁਦੇ ਤੋਂ ਅਸਤੀਫਾ ਦੇਣ ਦੇ ਡੇਢ ਮਹੀਨੇ ਬਾਅਦ ਕੈਪਟਨ ਅਮਰਿੰਦਰ ਸਿੰਘ ਅੱਜ ਚੰਡੀਗੜ੍ਹ ‘ਚ ਪ੍ਰੈਸ ਕਾਨਫ੍ਰੰਸ ਕਰਨਗੇ।ਇਸ ‘ਚ ਉਹ ਆਪਣੇ ਸਾਢੇ 4 ਸਾਲ ਦੇ ਕਾਰਜਕਾਲ ‘ਚ ਹੋਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕਰ ਸਕਦੇ ਹਨ।
ਇਸ ਤੋਂ ਇਲਾਵਾ ਵਿਰੋਧੀਆਂ ਅਤੇ ਖਾਸ ਕਰ ਕੇ ਕਾਂਗਰਸੀਆਂ ‘ਤੇ ਵੀ ਜੁਬਾਨੀ ਹਮਲੇ ਕਰਨਗੇ।ਕੈਪਟਨ ਨਵੀਂ ਪਾਰਟੀ ਦਾ ਐਲਾਨ ਵੀ ਕਰ ਸਕਦੇ ਹਨ।
ਇਸ ‘ਚ ਉਨ੍ਹਾਂ ਦੇ ਸਲਾਹਕਾਰ ਸੇਵਾਮੁਕਤ ਲੈਫਟੀਨੈਂਟ ਜਨਰਲ ਟੀਐਸ ਸ਼ੇਰਗਿੱਲ ਦੀ ਅਹਿਮ ਭੂਮਿਕਾ ਹੋਵੇਗੀ।ਇਸੇ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਭੁਪਿੰਦਰ ਸਿੰਘ ਹੁੱਡਾ ਦੇ ਬਿਆਨ ਨੇ ਵੀ ਪਾਰਟੀ ਦੀ ਸਿਆਸੀ ਗਰਮੀ ਵਧਾ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਮਿਤਰ ਸਨ, ਹੈ ਅਤੇ ਰਹਿਣਗੇ।ਨਵੀਂ ਪਾਰਟੀ ਬਣਾਉਣ ਤੋਂ ਬਾਅਦ ਵੀ ਕੈਪਟਨ ਉਨਾਂ੍ਹ ਦੇ ਮਿੱਤਰ ਰਹਿਣਗੇ।