ਅੱਜ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਪਟਿਆਲਾ ‘ਚ ਸ਼ਾਂਤੀ ਮਾਰਚ ਕੱਢਣ ਪਹੁੰਚੇ।ਇਹ ਸ਼ਾਂਤੀ ਮਾਰਚ ਪੰਜਾਬ ‘ਚ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਕੱਢਿਆ ਜਾ ਰਿਹਾ ਹੈ।ਇਸ ਦੌਰਾਨ ਕੇਜਰੀਵਾਲ ਨੇ ਭਾਜਪਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬੀਜੇਪੀ ਧਰਮ ਦੀ ਰਾਜਨੀਤੀ ਕਰਦੀ ਹੈ।
ਕੇਜਰੀਵਾਲ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਹਨ ਇਸ ਦੌਰਾਨ ਪੰਜਾਬ ‘ਚ ਕਈ ਘਟਨਾਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ।ਪਿਛਲੇ ਦਿਨੀਂ ਪੰਜਾਬ ‘ਚ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਮੰਦਭਾਗੀ ਘਟਨਾ ਵਾਪਰੀ।ਉਸ ਨੂੰ ਕਿਸਨੇ ਭੇਜਿਆ ਸੀ ਪੁਲਿਸ ਅੱਜ ਤੱਕ ਇਸ ਬਾਰੇ ‘ਚ ਕੁਝ ਪਤਾ ਨਹੀਂ ਲਗਾ ਸਕੀ ।
ਉਸ ਤੋਂ ਬਾਅਦ ਲੁਧਿਆਣਾ ਦੇ ਕੋਰਟ ਕੰਪਲੈਕਸ ‘ਚ ਬੰਬ ਬਲਾਸਟ ਹੋਇਆ ਇਹ ਸਭ ਚੋਣਾਂ ਦੌਰਾਨ ਹੀ ਕਿਉਂ ਹੋ ਰਿਹਾ ਹੈ।2015 ‘ਚ ਬਰਗਾੜੀ ‘ਚ ਬੇਅਦਬੀ ਦੀ ਹੋਈ ਘਟਨਾ।2017 ‘ਚ ਵੀ ਚੋਣਾਂ ਦੌਰਾਨ ਮੌੜ ਮੰਡੀ ‘ਚ ਬੰਬ ਧਮਾਕਾ ਹੋਇਆ ਸੀ।ਉਨ੍ਹਾਂ ਨੇ ਕਿਹਾ ਕਿ ਜੇਕਰ ਉਸ ਸਮੇਂ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਤਾਂ ਅੱਜ ਦੇ ਸਮੇਂ ‘ਚ ਅਜਿਹੀਆਂ ਘਟਨਾਵਾਂ ਨਹੀਂ ਹੁੰਦੀ।ਜਾਨਬੁੱਝ ਕੇ ਪੰਜਾਬ ਦਾ ਮਾਹੌਲ਼ ਖਰਾਬ ਕੀਤਾ ਜਾਂਦਾ ਹੈ।ਇੱਥੋਂ ਦੀਆਂ ਸਰਕਾਰਾਂ ਸਿਰਫ ਆਪਣੇ ਬਾਰੇ ‘ਚ ਸੋਚਦੀਆਂ ਹਨ।