ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ ਹੈ |ਜਿਸ ਦੇ ਵਿੱਚ ਉਨ੍ਹਾਂ ਦੇ ਵੱਲੋਂ ਬਿਜਲੀ ਸੰਕਟ ‘ਤੇ ਗੱਲਬਾਤ ਕੀਤੀ ਗਈ ਕਿਹਾ- ਜਦੋਂ ਸਾਡੀ ਸਰਕਾਰ ਸੀ ਉਸ ਸਮੇਂ ਸਾਡੇ ਕੋਲ 2 ਆਪਸ਼ਨ ਸੀ ਇੱਕ ਤਾਂ ਇਹ ਕਿ ਪੰਜਾਬ ‘ਚ ਆਪਣਾ ਥਰਮਲ ਪਲਾਂਟ ਲਾਇਆ ਜਾਵੇ, ਦੂਜਾ ਕਿਸੇ ਪ੍ਰਾਈਵੇਟ ਸੈਕਟਰ ਨੂੰ ਪੈਸਾ ਲਾਉਣ ਲਈ ਕਿਹਾ ਜਾਵੇ ਉਸ ਸਮੇਂ ਜੇਕਰ ਅਸੀਂ ਪਲਾਂਟ ਲਾਉਂਦੇ ਸੀ ਤਾਂ 22 ਹਜ਼ਾਰ ਕਰੋੜ ਆਪ ਲਾਉਣਾ ਪੈਣਾ ਸੀ ਉਸ ਸਮੇਂ ਇੰਨੇ ਪੈਸੇ ਨਹੀਂ ਸਨ | ਇਸ ਲਈ ਪ੍ਰਾਈਵੇਟ ਸੈਕਟਰ ਤੋਂ ਪੈਸਾ ਲਵਾ ਕੇ ਥਰਮਲ ਪਲਾਂਟ ਬਣਾਇਆ ਗਿਆ | ਇਸ ਦਾ ਮਤਲਬ ਇਹ ਸੀ ਕਿ ਪੈਸਾ ਪ੍ਰਾਈਵੇਟ ਸੈਕਟਰ ਲਾਉ ਪਰ ਥਰਮਲ ਪਲਾਂਟ ਪੰਜਾਬ ਸਰਕਾਰ ਦਾ ਹੀ ਹੋਵੇਗਾ | ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਸੋਚ ਸਮਝ ਕੇ ਬਿਜਲੀ ਸਮਝੌਤਾ ਕੀਤਾ ਸੀ ਜੋ ਸਾਨੂੰ ਸਹੀ ਲੱਗਿਆ |
ਇਸ ਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਵਿਰੋਧੀ ਪਾਰਟੀਆਂ ‘ਤੇ ਨਿਸ਼ਾਨੇ ਸਾਧੇ ਗਏ ਕਿਹਾ ਕਿ ਜਿਹੜੇ ਬਿਆਨ ਦਿੰਦੇ ਫਿਰਦੇ ਨੇ ਕਿ ਪ੍ਰਾਈਵੇਟ ਸੈਕਟਰਾਂ ਨੂੰ ਫਿਕਸ ਚਾਰਜਸ ਦਿੰਦੇ ਨੇ ਪਰ ਉਹ ਇਨਾਂ ਪਤਾ ਕਰ ਲੈਣ ਕਿ ਜਿੱਥੋਂ ਮਰਜ਼ੀ ਜਿਹੜਾ ਮਰਜ਼ੀ ਪਲਾਂਟ ਖ਼ਰੀਦ ਲਓ ਫਿਕਸ ਚਾਰਜ ਦੇਣੇ ਹੀ ਪੈਂਦੇ ਹਨ |ਇਸ ਤੋਂ ਇਲਾਵਾ ਉਨਾਂ ਕਿਹਾ ਕਿ ਬਾਦਲ ਸਰਕਾਰ ਵੇਲੇ ਹਰ ਕੀਤੇ ਵਾਅਦੇ ਪੂਰੇ ਕੀਤੇ ਗਏ ਸਨ ਪਰ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਹਨ | ਅਕਾਲੀ ਦਲ ਦੀ ਇਸ ਵਾਰ ਵੀ ਸਰਕਾਰ ਬਣਦੀ ਹੈ ਤਾਂ 1 ਘੰਟਾਂ ਵੀ ਬਿਜਲੀ ਦਾ ਕੱਟ ਨਹੀਂ ਲੱਗੇਗਾ |
ਸੁਖਬੀਰ ਬਾਦਲ ਦੇ ਵੱਲੋਂ ਬਿਜਲੀ ਸੰਕਟ ਦਾ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਨਾਲਾਇਕੀ ਦੱਸਿਆ ਗਿਆ ਉਨ੍ਹਾਂ ਕਿਹਾ ਕਿ ਜਿੰਨੇ ਵੀ ਥਰਮਲ ਪਲਾਂਟਾ ਦੇ ਯੂਨਿਟ ਬੰਦ ਹੋਏ ਕੈਪਟਨ ਨੇ ਉਸ ਨੂੰ ਲੈ ਕੇ ਕੋਈ ਵੀ ਚਿੱਠੀ ਨਹੀਂ ਲਿਖੀ ਅਤੇ ਪੰਜਾਬ ਦੇ ਵਿੱਚ ਕੋਈ ਵੀ ਨਵਾਂ ਯੂਨਿਟ ਨਹੀਂ ਲਾਇਆ ਸਗੋਂ ਪੁਰਾਣੇ ਥਰਮਲ ਪਲਾਂਟ ਵੀ ਬੰਦ ਕਰ ਦਿੱਤੇ | ਪੰਜਾਬ ਦੀ ਇਡੰਸਟਰੀ ਬੰਦ ਪਈ ਹੋਈ ਹੈ ਜਿਸ ਨੂੰ ਅਰਬਾਂ ਦਾ ਨੁਕਸਾਨ ਹੋਇਆ ਹੈ |
ਇਸ ਦੇ ਨਾਲ ਹੀ ਸੁਖਬੀਰ ਬਾਦਲ ਦੇ ਵੱਲੋਂ ਕੇਜਰੀਵਾਲ ਸਰਕਾਰ ‘ਤੇ ਵੀ ਨਿਸ਼ਾਨੇ ਸਾਧੇ ਗਏ ਕਿਹਾ ਕਿ ਮੈਂ ਭਗਵੰਤ ਮਾਨ ਤੋਂ ਮੰਗ ਕਰਦਾ ਹਾਂ ਕਿ ਉਹ ਕੇਜਰੀਵਾਲ ਨੂੰ ਕਹਿ ਕਿ ਪਹਿਲਾਂ ਦਿੱਲੀ ਦੇ ਵਿੱਚ 300 ਯੂਨਿਟ ਕਰਵਾਉਣ ਫਿਰ ਅਸੀਂ ਸਮਝਾਂਗੇ ਕਿ ਇਹ ਫ਼ੈਸਲਾ ਦਿਲ ਤੋਂ ਲਿਆ ਗਿਆ ਹੈ |
ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਰਕਾਰ ਨੇ ਕੁੱਝ ਗ਼ਲਤ ਕੀਤਾ ਹੈ ਤਾਂ ਤੁਸੀਂ ਸਾਡੇ ‘ਤੇ ਪਰਚੇ ਕਰ ਦਿਓ ਪਰ ਜੇ ਚਾਹੇ ਤਾਂ ਪੰਜਾਬ ਸਰਕਾਰ ਕੁੱਝ ਵੀ ਕਰ ਸਕਦੀ ਹੈ | ਪਰ ਪੰਜਾਬ ਸਰਕਾਰ ਦੀ ਨੀਅਤ ਹੀ ਠੀਕ ਨਹੀਂ ਤੇ ਕੈਪਟਨ ਸਾਹਿਬ ਦੀਆਂ ਨਲਾਈਤੀਆਂ ਕਾਰਨ ਅੱਜ ਸਾਰਾ ਪੰਜਾਬ ਤੰਗ ਹੈ |