ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ਐੱਸਆਈਟੀ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਲ ਚੁੱਕਣ ਤੋਂ ਬਾਅਦ ਹੁਣ ਵੱਡੀ ਖਬਰ ਸਾਹਮਣੇ ਆਈ ਹੈ। ਕੋਟਕਪੂਰਾ ਗੋਲੀਕਾਂਡ ਕੇਸ ਦੀ ਵਿਸ਼ੇਸ਼ ਜਾਂਚ ਟੀਮ ਨਾਲ ਜੁੜੇ ਕਾਨੂੰਨੀ ਮਾਹਿਰ ਵਿਜੈ ਸਿੰਗਲਾ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ ਹੈ। ਹਾਲਾਂਕਿ ਆਪਣੇ ਅਸਤੀਫੇ ਦੇ ਪਿੱਛੇ ਵਿਜੈ ਸਿੰਗਲਾ ਨੇ ਆਪਣੇ ਵਿਅਕਤੀਗਤ ਰੁਝੇਵੇਂ ਦੱਸੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਅਕਾਲੀ ਦਲ ਉਨ੍ਹਾਂ ‘ਤੇ ਨਿਸ਼ਾਨੇ ਸਾਧ ਰਿਹਾ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੁੱਛ ਪੜਤਾਲ ਨੂੰ ਲੈ ਕੇ ਉਨ੍ਹਾਂ ‘ਤੇ ਲਗਾਤਾਰ ਅਕਾਲੀ ਦਲ ਦੇ ਵੱਲੋਂ ਸ਼ਬਦੀ ਹਮਲੇ ਬੋਲੇ ਜਾ ਰਹੇ ਸਨ। ਸੁਖਬੀਰ ਸਿੰਘ ਬਾਦਲ ਤੋਂ ਪੁੱਛ ਪੜਤਾਲ ਤੋਂ ਠੀਕ ਪਹਿਲਾਂ ਵਿਜੈ ਸਿੰਗਲਾ ਦਾ ਕੋਟਕਪੂਰਾ ਗੋਲੀਕਾਂਡ ਕੇਸ ਦੀ ਵਿਸ਼ੇਸ਼ ਟੀਮ ਨਾਲ ਵੱਖ ਹੋਣਾ ਸਿਆਸੀ ਕਾਰਨਾਂ ਕਰਕੇ ਜਾਪਦਾ ਹੈ। ਦੱਸ ਦੇਈਏ ਕਿ ਨਵੀਂ ਐਸਆਈਟੀ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਪੁੱਛਗਿੱਛ ਤੋਂ ਪਹਿਲਾਂ ਹੀ ਵਿਜੇ ਸਿੰਗਲਾ ਨੇ ਅਸਤੀਫ਼ਾ ਦੇ ਦਿੱਤਾ ਹੈ।