ਖਬਰ ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਜੁੜੀ ਹੋਈ ਹੈ, ਜਿਸ ਮਾਮਲ ਦੀ ਜਾਂਚ ਕਰ ਰਹੀ ਸਿਟ ਵੱਲੋਂ ਸਥਾਨਕ ਮਾਨਯੋਗ ਅਦਾਲਤ ਵਿੱਚ ਕੀਤੀ ਗਈ ਮੰਗ ਅਨੁਸਾਰ ਸਾਬਕਾ ਆਈ.ਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਨਾਰਕੋ ਟੈਸਟ ਕਰਨ ਲਈ ਸਥਾਨਕ ਮਾਨਯੋਗ ਜੇ.ਐੱਮ.ਆਈ.ਸੀ ਦੀ ਅਦਾਲਤ ਵੱਲੋਂ ਦੇਸ਼ ਦੀ ਸਰਵ ਉੱਚ ਅਦਾਲਤ ਦੀਆਂ ਗਾਈਡ ਲਾਈਨਾਂ ਅਨੁਸਾਰ ਇਨ੍ਹਾਂ ਦਾ ਨਾਰਕੋ ਟੈਸਟ ਕਰਵਾਉਣ ਲਈ ਹਰੀ ਝੰਡੀ ਦੇ ਦਿੱਤੀ ਹੈ ਜਦਕਿ ਸਾਬਕਾ ਪੁਲਸ ਅਧਿਕਾਰੀ ਉਮਰਾਨੰਗਲ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਸ ਦਾ ਨਾਰਕੋ ਟੈਸਟ ਪੰਜਾਬ ਅਤੇ ਚੰਡੀਗੜ੍ਹ ’ਚੋਂ ਬਾਹਰ ਦੱਖਣੀ ਭਾਰਤ ਦੀ ਕਿਸੇ ਸਰਕਾਰੀ ਸਿਹਤ ਸੰਸਥਾ ਵਿੱਚ ਕੀਤਾ ਜਾਵੇ ਅਤੇ ਨਾਲ ਹੀ ਇਸ ਪ੍ਰਕਿਿਰਆ ਦੀ ਰਿਕਾਰਡਿੰਗ ਵੀ ਕੀਤੀ ਜਾਣੀ ਚਾਹੀਦੀ ਹੈ। ਪਰਮਰਾਜ ਸਿੰਘ ਉਮਾਰਨੰਗਲ ਨੇ ਅਦਾਲਤ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਉਹ ਬਲੱਡ ਪ੍ਰੈਸ਼ਰ, ਡਾਇਬਟੀਜ਼ ਅਤੇ ਫ਼ੈਟੀ ਲੀਵਰ ਤੋਂ ਪੀੜਤ ਹੈ ਇਸ ਲਈ ਨਾਰਕੋ ਟੈਸਟ ਕਰਨ ਤੋਂ ਪਹਿਲਾਂ ਉਸ ਦੀ ਸਮੁੱਚੀ ਮੈਡੀਕਲ ਜਾਂਚ ਹੋਂਣੀ ਚਾਹੀਦੀ ਹੈ।
ਦੱਸ ਦਈਏ ਕਿ ਨਾਰਕੋ ਟੈਸਟ ਲਈ ਤਿਆਰ ਹੋਏ ਉਮਰਾਨੰਗਲ ਪਹਿਲਾਂ ਵੀ ਇੱਕ ਮੰਗ ਕਰ ਚੁੱਕੇ ਹਨ, ਜਿਸ ‘ਚ ਓਹਨਾਂ ਨੇ ਵਿਜੈ ਕੁੰਵਰ ਪ੍ਰਤਾਪ ਦੇ ਵੀ ਨਾਰਕੋ ਟੈਸਟ ਦੀ ਮੰਗ ਕੀਤੀ ਸੀ।