ਪਿਛਲੇ ਦੋ ਸਾਲਾਂ ਤੋਂ ਪੂਰਾ ਸੰਸਾਰ ਕੋਰੋਨਾ ਮਹਾਮਾਰੀ ਨਾਲ ਜੂਝ ਰਿਹਾ ਹੈ।ਇਸ ਮਹਾਮਾਰੀ ਕਾਰਨ ਕਈ ਲੋਕਾਂ ਦੀ ਜਾਨ ਵੀ ਗਈ।ਜੋ ਕਿ ਸਿਹਤ ਪ੍ਰਸ਼ਾਸਨ ਲਈ ਇੱਕ ਵੱਡੀ ਚਿੰਤਾ ਦੀ ਗੱਲ ਹੈ।
ਲੁਧਿਆਣਾ ਤੋਂ ਬਾਅਦ ਹੁਣ ਸਵਾਈਨ ਫਲੂ ਨੇ ਗੁਰੂ ਨਗਰੀ ਵਿੱਚ ਦਸਤਕ ਦੇ ਦਿੱਤੀ ਹੈ। ਅੰਮ੍ਰਿਤਸਰ ਵਿੱਚ ਸਵਾਈਨ ਫਲੂ ਦੇ ਦੋ ਮਰੀਜ਼ ਪਾਏ ਜਾਣ ਦੀਆਂ ਖਬਰਾਂ ਆਈਆਂ ਹਨ, ਪਰ ਇਨ੍ਹਾਂ ਵਿੱਚੋਂ ਕੋਈ ਵੀ ਮਰੀਜ਼ ਸਰਕਾਰੀ ਹਸਪਤਾਲ ਵਿੱਚ ਦਾਖਲ ਨਹੀਂ ਹੈ।
ਇੱਕ 61 ਸਾਲਾ ਬਜ਼ੁਰਗ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ, ਦੂਜਾ ਮਰੀਜ਼ ਰਣਜੀਤ ਐਵੇਨਿਊ ਦੀ ਰਹਿਣ ਵਾਲੀ ਇੱਕ 60 ਸਾਲਾ ਔਰਤ ਹੈ। ਇਸ ਬਾਰੇ ਪਤਾ ਲੱਗਣ ਤੇ, ਸਿਵਲ ਸਰਜਨ ਨੇ ਸਾਰੇ ਬਲਾਕਾਂ ਦੇ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਖੰਘ, ਬੁਖਾਰ ਅਤੇ ਜ਼ੁਕਾਮ ਦੇ ਮਰੀਜ਼ਾਂ ਦਾ ਕੋਵਿਡ ਟੈਸਟ ਕਰਵਾਉਣ ਦੇ ਨਾਲ, ਸਵਾਈਨ ਫਲੂ ਦਾ ਟੈਸਟ ਵੀ ਕੀਤਾ ਜਾਵੇ।