ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਬਹੁਤ ਸਾਰੇ ਰਾਦਾ ਵਿੱਚ ਲੌਕਡਾਊਨ ਲਗਾਇਆ ਗਿਆ ਸੀ ਪਰ ਕੇਸ ਘਟਣ ਦੇ ਤਾਲਾਬੰਦੀ ਦੇ ਵਿੱਚ ਕੁਝ ਰਾਹਤ ਦਿੱਤੀ ਗਈ ਹੈ ਜਿਸ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾ ਨੂੰ ਆਦੇਸ਼ ਦਿੱਤੇ ਹਨ ਕਿ ਤਾਲਾਬੰਦੀ ਖੋਲ ਦਿੱਤੀ ਗਈ ਹੈ ਪਰ ਕੋਰੋਨਾ ਪੂਰੀ ਤਰਾਂ ਖਤਮ ਨਹੀਂ ਹੋਇਆ ਇਸ ਲਈ ਲੋਕਾਂ ਨੂੰ ਪਾਬੰਦੀਆਂ ‘ਚ ਰਾਹਤ ਤੋਂ ਬਾਅਦ ਸਾਵਧਾਨੀਆਂ ਵਰਤਨ ਅਤੇ ਕੋਰੋਨਾ ਨਿਯਮਾਂ ਨੂੰ ਯਕੀਨੀ ਬਣਾਉਣਾ ਪਵੇਗਾ |
ਮੰਤਰਾਲੇ ਨੇ ਕਿਹਾ ਕਿ ਤਾਲਾਬੰਦੀ ਖੋਲ੍ਹਣ ਵੇਲੇ ਕੋਵਿਡ ਅਨੁਕੂਲ ਵਿਹਾਰ, ਜਾਂਚ, ਨਿਗਰਾਨ ਤੇ ਇਲਾਜ, ਟੀਕਾਕਰਨ ਦੀ ਰਣਨੀਤੀ ਅਪਣਾਉਣਾ ਬਹੁਤ ਅਹਿਮ ਹੈ।ਮੰਤਰਾਲੇ ਨੇ ਕਿਹਾ ਕਿ ਕੁੱਝ ਰਾਜਾਂ ਵਿੱਚ ਪਾਬੰਦੀਆਂ ਵਿੱਚ ਢਿੱਲ ਦੇਣ ਨਾਲ ਬਜ਼ਾਰਾਂ ਵਿੱਚ ਕੋਵਿਡ ਨਿਯਮਾਂ ਦੀਆਂ ਧੱਜੀਆਂ ਉੱਡ ਗਈਆਂ। ਇਹ ਆਦੇਸ਼ ਦਿੱਤਾ ਗਿਆ ਹੈ ਕਿ ਕੋਵਿਡ ਦਾ ਚੱਕਰ ਤੋੜਨ ਲਈ ਟੀਕਾਕਰਨ ਅਹਿਮ ਹੈ ਤੇ ਸਾਰੇ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ ਇਸ ਦੀ ਰਫ਼ਤਾਰ ਤੇਜ਼ ਕਰਨ।