ਕੰਗਨਾ ਰਣੌਤ ਅਕਸਰ ਕੇਂਦਰ ਸਰਕਾਰ ਦੇ ਹੱਕ ਦੇ ਵਿੱਚ ਸੋਸ਼ਲ ਮੀਡੀਆ ਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ ਉਹ PM ਮੋਦੀ ਦੀ ਤਰੀਫ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ |ਉਸ ਦੇ ਵੱਲੋਂ ਫੇਸਬੁੱਕ ਤੇ ਇੱਕ ਪੋਸਟ ਪਾ ਕੇ ਲਿਖਿਆ ਗਿਆ ਹੈ ਕਿ ਦੁਨੀਆਂ ਦਾ ਕੋਈ ਵੀ ਪ੍ਰਧਾਨਮੰਤਰੀ ਆਪਣੇ ਲੋਕਾਂ ਵਿੱਚ ਆਪ ਨਿਵੇਸ਼ ਨਹੀਂ ਕਰਦਾ ਜਿਵੇ ਮੋਦੀ ਕਰਦੇ ਹਨ |
ਪ੍ਰਧਾਨਮੰਤਰੀ ਨਰੇਂਦਰ ਮੋਦੀ ਦੇ ਵੱਲੋਂ ਟੋਕਿਓ ਜਾਂਣ ਵਾਲੇ ਸਾਰੇ ਖਿਡਾਰੀਆਂ ਨਾਲ ਵੀਡੀਓ ਕਾਨਫਰੰਸਿਗ ਜਰੀਏ ਚਰਚਾ ਕੀਤੀ ਗਈ ਜਿਸ ਦੀ ਤਰੀਫ ਕੰਗਨਾ ਵੱਲੋਂ ਕੀਤੀ ਗਈ ਹੈ |