ਕੱਚੇ ਅਧਿਆਪਕਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਕੈਪਟਨ ਸੰਦੀਪ ਸੰਧੂ ਨੇ ਮੀਡੀਆ ਨਾਲ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਕਿਹਾ ਅਧਿਆਪਕਾ ਦੀਆਂ ਮੰਗਾ ਤੇ ਅੱਜ ਚਰਚਾ ਹੋਈ ਅਤੇ ਮੰਗਾ ਤੇ ਸਹਿਮਤੀ ਵੀ ਬਣਾਈ ਗਈ ਹੈ |ਇਸ ਦੇ ਨਾਲ ਹੀ ਸੰਦੀਪ ਸੰਧੂ ਨੇ ਕਿਹਾ ਕਿ 2 ਧਿਰਾ ਦੀ ਗੱਲ ਤੋਂ ਬਾਅਦ ਅਧਿਆਪਕਾਂ ਨੇ ਵਿਸ਼ਾਵਾਸ ਦਵਾਇਆ ਕਿ ਧਰਨਾ ਵਧਾਵਾਗੇ ਜਦੋਂ ਤੱਕ ਪੂਰਾ ਹੱਲ ਨਹੀਂ ਨਿਕਲਦਾ ਪਰ ਮੇਰੀ ਅਧਿਆਪਕਾਂ ਨੂੰ ਅਪੀਲ ਹੈ ਕਿ ਜੇਕਰ ਕੋਈ ਸਹਿਮਤੀ ਬਣਦੀ ਹੈ ਤਾਂ ਉਸ ਨੂੰ ਨਜਿੱਠਣ ਲਈ ਸਮਾਂ ਵੀ ਲੱਗਦਾ ਹੈ ਇਸ ਲਈ ਉਹ ਧਰਨਾ ਖਤਮ ਕਰ ਦੇਣ ਇਨਾਂ ਮੰਗਾਂ ਤੇ ਅਮਲ ਕਰਨ ਲਈ ਥੋੜਾ ਸਮਾਂ ਤਾਂ ਜ਼ਰੂਰ ਲੱਗੇਗਾ |ਮੇਰੀ ਹਰ ਕੋਸ਼ਿਸ਼ ਹੈ ਕਿ ਇਹ ਆਵਾਜ਼ ਸਰਕਾਰ ਕੋਲ ਪਹੁੰਚੇ |
ਇਸ ਤੋਂ ਇਲਾਵਾ ਮੀਡੀਆ ਨੇ ਇੱਕ ਸਵਾਲ ਪੁੱਛਿਆ ਕਿ 2019 ਦੇ ਵਿੱਚ 4 ਮੰਤਰੀਆਂ ਦੀ ਕਮੇਟੀ ਵੱਲੋਂ ਮੰਗਾ ਮੰਨੀਆਂ ਗਈਆਂ ਸਨ ਪਰ ਉਨ੍ਹਾਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਗਿਆ |ਇਸ ਦੇ ਜਵਾਬ ਦਿੰਦਿਆ ਸੰਦੀਪ ਸੰਧੂ ਨੇ ਕਿਹਾ ਕਿ ਇਸ ਗੱਲ ਨੂੰ ਵੀ ਉੱਪਰ ਤੱਕ ਪਹੁੰਚਾਇਆ ਜਾਵੇਗਾ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਭਰੋਸਾ ਦਵਾਉਂਦਾ ਹਾ ਕਿ ਮੰਗਾ ਦਾ ਜਲਦ ਹਲ ਕੀਤਾ ਜਾਵੇਗੀ ਤੇ ਸੁੱਖੀ ਸਾਂਦੀ ਸਾਰੇ ਪ੍ਰਦਰਸ਼ਨਕਾਰੀ ਅਧਿਾਪਕ ਘਰ ਪਹੁੰਚਣ |