ਪਿਛਲੇ ਇੱਕ ਸਾਲ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ‘ਤੇ ਆਪਣੀ ਹੱਕਾਂ ਲਈ ਡਟੇ ਲਏ ਹੋਏ ਸਨ।ਅਖ਼ੀਰ ਕਿਸਾਨਾਂ ਦੀ ਜਿੱਤ ਹੋਈ।ਦੱਸ ਦੇਈਏ ਕਿ 19 ਨਵੰਬਰ ਗੁਰੂ ਨਾਨਕ ਦੇਵ ਜੀ ਗੁਰਪੁਰਬ ਮੌਕੇ ਪੀਐਮ ਮੋਦੀ ਵਲੋਂ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਗਿਆ।ਫਿਰ ਸਦਨਾਂ ‘ਚ ਕਾਨੂੰਨ ਵਾਪਸੀ ਬਿੱਲ ਪਾਸ ਹੋਏ ਤੇ ਅਖ਼ੀਰ ਰਾਸ਼ਟਰਪਤੀ ਨੇ ਦਸਤਖ਼ਤ ਕੀਤੇ ਤਾਂ ਪੂਰਨ ਰੂਪ ‘ਚ ਖੇਤੀ ਕਾਨੂੰਨ ਰੱਦ ਹੋਏ।
ਉਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਬਾਕੀਆਂ ਮੰਗਾਂ ਵੀ ਸਵੀਕਾਰ ਕਰ ਲਈਆਂ ਹਨ।ਇਸ ਲਈ ਕਿਸਾਨਾਂ ਨੇ ਅੱਜ ਅੰਦੋਲਨ ਦੇ 381ਵੇਂ ਦਿਨ ਮੋਰਚਾ ਫ਼ਤਹਿ ਕਰਕੇ ਘਰਾਂ ਨੂੰ ਚਾਲੇ ਪਾਏ ਹਨ।ਦੱਸਣਯੋਗ ਹੈ ਕਿ ਇਸ ਅੰਦੋਲਨ ‘ਚ ਕਈ ਸਾਰੇ ਅਜਿਹੇ ਲੋਕ ਹਨ ਜਿਨ੍ਹਾਂ ਦਾ ਵਡਮੁੱਲਾ ਯੋਗਦਾਨ ਰਿਹਾ ਹੈ।ਉਨਾਂ੍ਹ ‘ਚੋਂ ਇੱਕ ਹਨ ਗੋਲਡਨ ਹੱਟ ਵਾਲੇ ਰਾਣਾ ਰਾਮ ਜੀ ਜਿਨ੍ਹਾਂ ਨੇ ਆਪਣਾ ਹੋਟਲ ਗੋਲਡਨ ਹੀ ਕਿਸਾਨਾਂ ਦੇ ਨਾਮ ਕਰ ਦਿੱਤਾ ਤੇ ਸੀ ਤੇ ਸੇਵਾ ਪੂਰੇ ਤਨ-ਮਨ-ਧਨ ਨਾਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਜੀ ਭਾਵੁਕ ਹੋਏ ਉਨ੍ਹਾਂ ਕਿਹਾ ਕਿ ਪੈਸਾ ਦਾ ਕੀ ਆਉਣੀ-ਜਾਣੀ ਚੀਜ਼ ਹੈ।ਪਰ ਮੈਂ ਇਸ ਅੰਦੋਲਨ ‘ਚ ਪਿਆਰ, ਭਾਈਚਾਰਾ ਖੱਟਿਆ।ਉਸ ਪ੍ਰਮਾਤਮਾ ਨੇ ਮੈਨੂੰ ਇਹ ਸੇਵਾ ਬਖਸ਼ੀ।ਜਿਸ ਨੂੰ ਮੈਂ ਪੂਰੇ ਦਿਲੋਂ ਨਿਭਾਇਆ।ਦੱਸਣਯੋਗ ਹੈ ਕਿ ਅੱਜ ਕਿਸਾਨ ਅੰਦੋਲਨ ਦੇ ਫਤਹਿ ਮਾਰਚ ਦੌਰਾਨ ਜਿੱਥੇ ਕਿਸਾਨਾਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ ਉਥੇ ਰਾਣਾ ਜੀ ‘ਤੇ ਵੀ ਫੁੱਲਾਂ ਦੀ ਵਰਖਾ ਕੀਤੀ ਤੇ ਉਨਾਂ੍ਹ ਨੇ ਕਿਸਾਨਾਂ ਨੂੰ ਜਿੱਤ ਦੀ ਵਧਾਈ ਦਿੱਤੀ।